ਨਵੀਂ ਦਿੱਲੀ : ਰਿਲਾਇੰਸ ਜੀਓ ਨੇ ਆਈਫੋਨ ਧਾਰਕਾਂ ਨੂੰ ਵੀਂ ਪੇਸ਼ਕਸ਼ ਦਿੱਤੀ ਹੈ। ਇਸ ਪੇਸ਼ਕਸ਼ ਦੇ ਤਹਿਤ ਕੰਪਨੀ ਨਵੇਂ ਆਈ ਫ਼ੋਨ ਉੱਤੇ ਆਪਣੀ ਸਾਰੀਆਂ ਸੇਵਾਵਾਂ ਕਰੀਬ 15 ਮਹੀਨੇ ਲਈ ਮੁਫ਼ਤ ਦੇਵੇਗੀ। ਕੰਪਨੀ ਨੇ ਆਖਿਆ ਹੈ ਕਿ ਉਸ ਦੀ ਇਹ ਯੋਜਨਾ 1 ਜਨਵਰੀ 2017 ਤੋਂ ਪ੍ਰਭਾਵ ਵਿੱਚ ਆਵੇਗੀ। ਇਸ ਦੇ ਤਹਿਤ ਜੀਓ ਇਸਤੇਮਾਲ ਕਰਨ ਵਾਲੇ ਆਈ ਫ਼ੋਨ ਧਾਰਕਾਂ ਨੂੰ 1499 ਪ੍ਰਤੀ ਮਹੀਨੇ ਦਾ ਦਾ ਪਲਾਨ ਇੱਕ ਸਾਲ ਲਈ ਮੁਫ਼ਤ ਹੋਵੇਗਾ। ਇਸ ਤਰ੍ਹਾਂ ਯੂਜ਼ਰ ਨੂੰ 18000 ਰੁਪਏ ਦੀ ਬਚਤ ਹੋਵੇਗੀ। ਕੰਪਨੀ ਦੇ ਬਿਆਨ ਦੇ ਅਨੁਸਾਰ ਹਰ ਇਸ ਪਲਾਨ ਦੇ ਤਹਿਤ ਸਾਰੀਆਂ ਲੋਕਲ , STD ਕਾਲ , 20 ਜੀ ਬੀ 4G ਡਾਟਾ, ਰਾਤ ਵਿੱਚ ਅਨ ਲਿਮਟਿਡ 4G ਡਾਟਾ, 40 ਜੀ ਬੀ ਵਾਈਫਾਈ ਡਾਟਾ ਮੁਫ਼ਤ ਮਿਲੇਗਾ। ਫ਼ਿਲਹਾਲ ਕੰਪਨੀ ਦੀਆਂ ਸਾਰੀਆਂ ਸੇਵਾਵਾਂ ਦਸੰਬਰ 2016 ਤੱਕ ਗ੍ਰਾਹਕਾਂ ਲਈ ਮੁਫ਼ਤ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਇਹ ਪੇਸ਼ਕਸ਼ ਨਵੇਂ ਆਈ ਫ਼ੋਨ6, ਆਈ ਫ਼ੋਨ 6 ਐਸ, ਆਈ ਫ਼ੋਨ ਐਸ ਪਲਸ, ਆਈ ਫ਼ੋਨ ਐਸਈ, ਆਈ ਫ਼ੋਨ 7 ਅਤੇ ਆਈ ਫ਼ੋਨ 7ਪਲਸ ਦੀ ਲਈ ਹੈ। ਰਿਲਾਇੰਸ ਨੇ ਜੀਓ ਪੰਜ ਸਤੰਬਰ ਨੂੰ ਲਾਂਚ ਕੀਤਾ ਸੀ ਅਤੇ ਕੰਪਨੀ ਇਸ ਦੇ ਤਹਿਤ 10 ਕਰੋੜ ਗ੍ਰਾਹਕ ਬਣਾਉਣ ਦਾ ਟੀਚਾ ਰੱਖ ਰਹੀ ਹੈ।