Intex ਨੇ ਲਾਂਚ ਕੀਤਾ ਘੱਟ ਬਜਟ ਦਾ ਦਮਦਾਰ ਸਮਾਰਟਫੋਨ
ਏਬੀਪੀ ਸਾਂਝਾ | 17 Oct 2016 02:47 PM (IST)
ਚੰਡੀਗੜ੍ਹ: ਇੰਟੈਕਸ ਨੇ ਆਪਣਾ ਨਵਾਂ ਘੱਟ ਬਜਟ ਦਾ ਕਿਫਾਇਤੀ ਐਂਡ੍ਰਾਇਡ ਸਮਾਰਟਫੋਨ Aqua Q8 ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 4,200 ਰੁਪਏ ਰੱਖੀ ਹੈ। ਇਹ ਸਮਾਰਟਫੋਨ ਵਾਈਟ, ਸ਼ੈਂਪੇਨ ਅਤੇ ਬਲੈਕ ਕਲਰ ਵੈਰੀਐਂਟ 'ਚ ਮਿਲੇਗਾ। ਇਸ ਸਮਾਰਟਫੋਨ 'ਚ 4.5-ਇੰਚ FWVGA ਸਕ੍ਰੀਨ ਦਿੱਤੀ ਗਈ ਹੈ। ਕੰਪਨੀ ਨੇ ਇਸ 'ਚ 1.2GHz ਕਵਾਡ-ਕੋਰ (SC7731C) ਪ੍ਰੋਸੈਸਰ ਦਿੱਤਾ ਹੈ ਜੋ ਐਪਸ ਚਲਾਉਣ ਅਤੇ ਗੇਮਜ਼ ਖੇਡਣ 'ਚ ਮਦਦ ਕਰੇਗਾ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਸਮਾਰਟਫੋਨ 'ਚ 1GB ਰੈਮ ਦੇ ਨਾਲ 8GB ਇੰਟਰਨਲ ਮੈਮਰੀ ਦਿੱਤੀ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ। ਇੰਟੈਕਸ ਦੇ ਇਸ ਘੱਟ ਬਜਟ ਸਮਾਰਟਫੋਨ 'ਚ ਪਾਵਰ ਲਈ 1650 mah ਦੀ ਬੈਟਰੀ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 10 ਘੰਟੇ ਦਾ ਟਾਕਟਾਈਮ ਅਤੇ 300 ਘੰਟੇ ਦਾ ਸਟੈਂਡਬਾਏ ਬੈਕਅੱਪ ਦੇਵੇਗੀ।