ਸਿਰਫ 4,449 'ਚ ਉਤਾਰਿਆ ਸਮਾਰਟਫ਼ੋਨ, 2.5D ਕਵਰਡ ਗਲਾਸ ਡਿਸਪਲੇਅ
ਏਬੀਪੀ ਸਾਂਝਾ | 13 Feb 2018 02:11 PM (IST)
ਭਾਰਤੀ ਹੈਂਡਸੈੱਟ ਮੇਰਕ ਕੰਪਨੀ ਇੰਟੈਕਸ ਤਕਨਾਲੋਜੀ ਨੇ ਹਾਲ ਹੀ ਵਿੱਚ ਕਫਾਇਤੀ ਦਰਾਂ 'ਤੇ 5 ਇੰਚ ਦਾ ਸਮਾਰਟਫ਼ੋਨ 'ਐਕੁਆ ਲਾਇੰਸ ਟੀ1 ਲਾਈਟ' 4,449 ਰੁਪਏ ਵਿੱਚ ਜਾਰੀ ਕੀਤਾ ਹੈ। ਇਹ ਇੱਕ 4G-VOLTE ਡਿਵਾਇਸ ਹੈ, ਜੋ ਐਂਡ੍ਰੌਇਡ 7 ਨੂਗਾ ਓ.ਐਸ. 'ਤੇ ਚੱਲਦਾ ਹੈ। ਇਸ ਵਿੱਚ 2.5D ਕਵਰਡ ਗਲਾਸ ਦੇ ਨਾਲ 1 ਜੀ.ਬੀ. ਰੈਮ ਹੈ। ਇਸ ਵਿੱਚ 1.3Ghz ਦਾ ਕੁਆਰਡ ਕੋਰ 64 ਬਿਟ ਮੀਡੀਆਟੈਕ ਚਿਪਸੈੱਟ ਹੈ। ਇਸ ਦੀ ਰੋਮ 8 ਜੀ.ਬੀ. ਹੈ, ਜਿਸ ਨੂੰ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇੰਟੈਕਸ ਤਕਨਾਲੋਜੀ ਦੇ ਨਿਰਦੇਸ਼ਕ ਨਿਧੀ ਮਰਕ ਡੇਅ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ 2018 ਦੀ ਸ਼ੁਰੂਆਤ ਵਿੱਚ ਆਪਣੇ ਗਾਹਕਾਂ ਨੂੰ ਮਸ਼ਹੂਰ 5-ਇੰਚ ਸਕਰੀਨ ਵਾਲੇ ਸੈਕਸ਼ਨ ਵਿੱਚ ਇੱਕ ਯਾਦਗਾਰ ਤੋਹਫਾ ਦੇਣਾ ਚਾਹੁੰਦੇ ਹਾਂ। ਇਸ ਸਮਾਰਟਫ਼ੋਨ ਵਿੱਚ 5 ਮੈਗਾਪਿਕਸਲ ਦਾ ਰੀਅਰ ਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਫਲੈਸ਼ ਦੇ ਨਾਲ ਹੈ। ਇਸ 4ਜੀ ਡੂਅਲ ਸਿੰਮ ਸਮਾਰਟਫ਼ੋਨ ਦਾ ਦਾਅਵਾ ਹੈ ਕਿ ਇਸ ਦਾ ਬੈਟਰੀ ਬੈਕਅਪ ਚੰਗਾ ਹੈ। ਨਾ ਵਰਤੇ ਜਾਣ 'ਤੇ ਇਹ ਫ਼ੋਨ 8 ਤੋਂ 10 ਦਿਨ ਤਕ ਚੱਲਦਾ ਰਹਿੰਦਾ ਹੈ ਤੇ ਵਰਤੋਂ ਵਿੱਚ ਇਹ 6 ਘੰਟਿਆਂ ਤਕ ਤੁਹਾਡੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਸਮਾਰਟਫ਼ੋਨ ਇੰਟੈਕਸ ਦੀ ਵੈਲਿਊ ਐਡਿਡ ਸੇਵਾ ਜਿਵੇਂ ਐਲ.ਐਫ.ਟੀ.ਵਾਈ. ਡੈਟਾਬੈਕ ਤੇ ਪ੍ਰਾਈਮ ਵੀਡੀਓ ਨੂੰ ਸਪੋਰਟ ਕਰਦਾ ਹੈ। ਇਸ ਡਿਵਾਈਸ ਵਿੱਚ ਹਿੰਦੀ ਸਮੇਤ ਕੁੱਲ 21 ਭਾਸ਼ਾਵਾਂ ਵਰਤੀਆਂ ਜਾ ਸਕਦੀਆਂ ਹਨ।