iOS 11 ਦੇ ਡੰਗੇ ਯੂਜ਼ਰਜ਼ ਦੀ ਫਰਿਆਦ ਪਹੁੰਚੀ ਐਪਲ ਦੇ ਦਰਬਾਰ, ਇੰਝ ਹੋਵੇਗਾ ਹੱਲ
ਏਬੀਪੀ ਸਾਂਝਾ | 11 Nov 2017 05:18 PM (IST)
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਜੇਕਰ ਤੁਸੀਂ ਵੀ ਆਪਣੇ ਆਈਫੋਨ ਵਿੱਚ ਐੱਪਲ ਦਾ ਸਭ ਤੋਂ ਨਵਾਂ ਆਪ੍ਰੇਟਿੰਗ ਸਿਸਟਮ iOS11 ਇੰਸਟਾਲ ਕਰ ਲਿਆ ਹੈ ਅਤੇ ਲਗਾਤਾਰ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਕੰਮ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਈ.ਓ.ਐਸ. 11 ਵਿੱਚ ਡਿਵਾਈਸ ਅਪਡੇਟ ਕਰਨ ਤੋਂ ਬਾਅਦ ਯੂਜ਼ਰਸ ਨੂੰ ਕਈ ਪਰੇਸ਼ਾਨੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵ੍ਹੱਟਸਐਪ ਨਾਲ ਤੇ ਬੈਟਰੀ ਡ੍ਰੇਨ ਤੇ ਚਾਰਜਿੰਗ ਦੀ ਸਮੱਸਿਆ ਤੋਂ ਬਹੁਤ ਸਾਰੇ ਯੂਜ਼ਰਸ ਹਾਲੇ ਵੀ ਪੀੜਤ ਹਨ। ਦਰਅਸਲ, ਕੰਪਨੀ ਵਲੋਂ ਵ੍ਹੱਟਸਐਪ 'ਤੇ ਚੈਟ ਕਰਨ ਵਾਲੇ ਯੂਜ਼ਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਚੈਟਿੰਗ ਐਪ ਨੂੰ ਸਵਾਇਪ ਕਰਕੇ ਬੰਦ ਨਾ ਕਰਨ। ਤੁਹਾਨੂੰ ਦੱਸ ਦੇਈਏ ਕਿ ਆਈਫੋਨ X ਨੂੰ ਛੱਡ ਕੇ ਬਾਕੀ ਸਾਰੇ ਆਈਫੋਨ ਚ ਹੋਮ ਬਟਨ ਨੂੰ ਡਬਲ ਕਲਿੱਕ ਕਰਕੇ ਐਪ ਨੂੰ ਬੰਦ ਕਰਨ ਦੇ ਲਈ ਉੱਪਰ ਵਾਲੇ ਪਾਸੇ ਸਵਾਇਪ ਕਰਨਾ ਪੈਂਦਾ ਹੈ। ਪਰ ਵਟਸਐਪ ਯੂਜ਼ਰਸ ਨੂੰ ਅਜਿਹਾ ਕਰਨ ਤੋਂ ਬਚਣ ਦੇ ਲਈ ਕਿਹਾ ਜਾ ਰਿਹਾ ਹੈ। ਕੰਪਨੀ ਵਲੋਂ ਆ ਰਹੀ ਨੋਟੀਫਿਕੇਸ਼ਨ ਵਿੱਚ ਕਿਹਾ ਜਾ ਰਿਹਾ ਹੈ ਕਿ ਵਟਸਐਪ ਬੰਦ ਕਰਨ ਨਾਲ ਤੁਹਾਨੂੰ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਣਗੇ। ਖ਼ਾਸ ਗੱਲ ਇਹ ਹੈ ਕਿ ਸਵਾਇਪ ਕਰਨ ਤੋਂ ਇਲਾਵਾ ਐਪ ਨੂੰ ਬੰਦ ਕਰਨ ਦਾ ਕੋਈ ਦੂਜਾ ਤਰੀਕਾ ਵੀ ਨਹੀਂ ਹੈ। ਟਵਿੱਟਰ ਤੇ ਇੱਕ ਯੂਜ਼ਰ ਨੇ ਐਪਲ ਸਪੋਰਟ ਅਤੇ ਵ੍ਹੱਟਸਐਪ ਨਾਲ ਇਸ ਪਰੇਸ਼ਾਨੀ ਦਾ ਜ਼ਿਕਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜਦ ਆਈ.ਓ.ਐਸ. 11 ਅਪਡੇਟ ਤੋਂ ਬਾਅਦ ਇਹ ਪਰੇਸ਼ਾਨੀ ਆ ਰਹੀ ਹੈ। ਇਸ ਪਰੇਸ਼ਾਨੀ ਨੂੰ ਕੰਪਨੀ ਅਗਲੇ ਅਪਡੇਟ ਵਿੱਚ ਦੂਰ ਕਰ ਸਕਦੀ ਹੈ।