iOS 14 'ਚ ਭਾਰਤੀ ਯੂਜ਼ਰਸ ਲਈ Apple ਲੈ ਕੇ ਆ ਰਿਹਾ ਦੋ ਖਾਸ ਫੀਚਰ, ਜੋ ਕੰਮ ਨੂੰ ਬਣਾਉਣਗੇ ਸੌਖਾ
ਏਬੀਪੀ ਸਾਂਝਾ | 11 Sep 2020 12:53 PM (IST)
iOS 14 ਵਿੱਚ ਐਪਲ ਦੋ ਖਾਸ ਫੀਚਰਸ ਲੈ ਕੇ ਆ ਰਿਹਾ ਹੈ। ਇਸ ਵਿੱਚ ਮਿਊਜ਼ਿਕ ਪਲੇਲਿਸਟ ਤੇ ਐਸਐਮਐਸ ਫਿਲਟਰਿੰਗ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋਵੇਂ ਫੀਚਰਸ ਯੂਜ਼ਰਸ ਦੇ ਕੰਮ ਨੂੰ ਸੌਖਾ ਬਣਾ ਦੇਣਗੇ।
ਨਵੀਂ ਦਿੱਲੀ: Apple ਜਲਦੀ ਹੀ iPhone 12 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਆਈਓਐਸ 14 ਨੂੰ ਭਾਰਤ ਵਿੱਚ ਆਈਫੋਨ ਯੂਜ਼ਰਸ ਲਈ ਵੀ ਲਿਆਇਆ ਜਾਵੇਗਾ। ਸਾਫਟਵੇਅਰ ਇਸ ਵੇਲੇ ਜਨਤਕ ਬੀਟਾ ਵਿੱਚ ਹਨ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਰੈਗੂਲਰ ਯੂਜ਼ਰਸ ਨੂੰ ਇਸ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਭਾਰਤੀ ਆਈਫੋਨ ਯੂਜ਼ਰਸ ਲਈ iOS 14 ਵਿੱਚ ਬਹੁਤ ਸਾਰੇ ਚੰਗੇ ਤੇ ਯੂਨੀਕ ਫੀਚਰਸ ਲੈ ਕੇ ਆ ਰਹੀ ਹੈ। ਐਪਲ ਇਸ ਵਿੱਚ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ, ਜਿਸ ‘ਚ ਐਪਲ ਮਿਊਜ਼ਿਕ ਵਿੱਚ ਕਲਾਕਾਰਾਂ ਦੀ ਥਾਂ ਐਕਟਰ ਦੇ ਨਾਂ ਨਾਲ ਗਾਣੇ ਸਰਚ ਕੀਤੇ ਜਾ ਸਕਣਗੇ। ਦੱਸ ਦਈਏ ਕਿ ਗਲੋਬਲ ਬਾਜ਼ਾਰ ਦੇ ਮੁਕਾਬਲੇ ਭਾਰਤ ਵਿੱਚ ਕੈਟਾਗਿਰੀਜ਼ ਜਾਂ ਕਲਾਕਾਰ ਦੇ ਨਾਂ ਨਾਲ ਸੰਗੀਤ ਦੀ ਖੋਜ ਕੀਤੀ ਜਾਂਦੀ ਹੈ। ਕਿਉਂਕਿ ਬਾਲੀਵੁੱਡ ਗਾਣਿਆਂ ‘ਚ ਐਕਟਰ ਨੱਚਦਾ ਹੈ, ਇਸ ਲਈ ਗਾਣਿਆਂ ਦੀ ਪਛਾਣ ਐਕਟਰ ਨਾਲ ਕੀਤੀ ਜਾਂਦੀ ਹੈ। ਇਸ ਲਈ ਐਪਲ ਉਪਭੋਗਤਾਵਾਂ ਲਈ ਕੰਮ ਨੂੰ ਸੌਖਾ ਬਣਾਉਣ ਲਈ ਆਈਓਐਸ 14 ਵਿੱਚ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ। ਐਸਐਮਐਸ ਆਪਣੇ ਆਪ ਹੋਣਗੇ ਕੈਟੇਗਰਾਇਜ਼: ਇਸ ਤੋਂ ਇਲਾਵਾ ਇਸ ਵਿੱਚ ਐਸਐਮਐਸ ਫਿਲਟਰਿੰਗ ਫੀਚਰ ਵੀ ਸ਼ਾਮਲ ਕੀਤਾ ਜਾਵੇਗਾ। ਆਈਓਐਸ 14 ਵਿੱਚ ਮੈਸੇਜ ਐਪ ਨੂੰ ਯੂਜ਼ਰਸ ਵੱਲੋਂ ਇਸਤੇਮਾਲ ਕਰਨ ਵਾਲੇ ਨੰਬਰ ਦੇ ਅਧਾਰ ‘ਤੇ ਕੈਟੇਗਿਰੀਜ਼ ਤੇ ਫਿਲਟਰ ਕਰੇਗਾ। ਇਸ ਵਿੱਚ ਓਟੀਪੀ ਦੇ ਨਾਲ ਮੈਸੇਜ ਇੱਕ ਵੱਖਰੀ ਕੈਟੇਗਰੀ ਵਿੱਚ ਜਾਣਗੇ, ਉਹ ਤੁਹਾਡੇ ਦੂਜੇ ਮੈਸੇਜ ਨਾਲ ਨਹੀਂ ਮਿਲਾਏ ਜਾਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ iOS 14 ਵਿੱਚ ਕੁਝ ਮਹੱਤਵਪੂਰਨ ਅਪਡੇਟਸ ਵੀ ਭਾਰਤੀ ਉਪਭੋਗਤਾਵਾਂ ਨੂੰ ਦਿੱਤੀਆਂ ਜਾਣਗੀਆਂ। ਆਈਓਐਸ 14 ਨੇ 20 ਨਵੇਂ ਡੌਕੂਮੈਂਟ ਫੋਂਟ ਦੇ ਨਾਲ ਨਾਲ ਮੌਜੂਦਾ 18 ਫੋਂਟ ਦਿੱਤੇ ਜਾਣਗੇ। ਆਈਓਐਸ 14 ਹਿੰਦੀ ਤੇ ਹੋਰ ਭਾਰਤੀ ਸਕ੍ਰਿਪਟਾਂ ਵਿੱਚ ਈਮੇਲ ਪਤੇ ਦਾ ਸਮਰਥਨ ਕਰੇਗਾ। ਲੌਕਡਾਊਨ ਹਟਿਆ ਤਾਂ ਫਿਰ ਕਿਉਂ ਨਹੀਂ ਖੁੱਲ੍ਹ ਰਿਹਾ ਕਰਤਾਰਪੁਰ ਲਾਂਘਾ? ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904