ਨਵੀਂ ਦਿੱਲੀ: ਐਪਲ ਦੇ ਫੈਨਸ ਲਈ ਵੱਡੀ ਖ਼ਬਰ ਹੈ। ਕੰਪਨੀ ਵੱਲੋਂ ਨਵੇਂ ਮਾਡਲ ਆਈਫੋਨ 12 ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਆਈਫੋਨ ਦੇ ਚਾਰ ਮਾਡਲ ਲਾਈਨਅੱਪ ਹਨ। ਸਟੈਂਡਰਡ 5.4-ਇੰਚ ਦਾ ਆਈਫੋਨ 12 ਚੀਨੀ ਮਾਈਕ੍ਰੋ-ਬਲੌਗਿੰਗ ਸਾਈਟ ਵੀਬੋ 'ਤੇ ਨਜ਼ਰ ਆਇਆ ਹੈ।
ਵੀਬੋ ਪਲੇਟਫਾਰਮ 'ਤੇ ਡਿਜੀਟਲ ਚੈਟ ਸਟੇਸ਼ਨ ਨਾਂ ਦੇ ਯੂਜ਼ਰਸ ਵੱਲੋਂ ਇਸ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ। ਆਈਫੋਨ 12 ਦੀ ਇਸ ਤਸਵੀਰ ਨੇ ਇਸ ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ। ਮੋਬਾਈਲ ਦਾ ਅਗਲਾ ਹਿੱਸਾ ਇਸ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ। ਇਸ 'ਚ ਟਿਪੀਕਲ ਵਾਈਡ ਨੌਚ ਤੇ ਕੰਪੈਕਟ ਫਾਰਮ ਫੈਕਟਰ ਨਜ਼ਰ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਈਫੋਨ ਦੇ ਆਉਣ ਵਾਲੇ ਮਾਡਲ ਫਲੈਟ ਏਜ਼ਸ ਦੇ ਹੋਣਗੇ, ਜੋ ਮੌਜੂਦਾ ਆਈਪੈਡ ਪ੍ਰੋ ਮਾਡਲਜ਼ ਨਾਲ ਮਿਲਦੇ ਹਨ।
ਛੋਟੇ ਮੋਬਾਈਲ ਉਪਭੋਗਤਾਵਾਂ ਦੇ ਖਪਤਕਾਰਾਂ ਲਈ, ਆਈਫੋਨ 12 ਕਾਮਪੈਕਟ ਫਲੈਗਸ਼ਿਪ ਸਾਬਤ ਹੋਏਗਾ। ਇਹ ਵੀ ਅਫਵਾਹ ਹੈ ਕਿ 5.4 ਇੰਚ ਦੇ ਮਾਡਲ ਸਮੇਤ ਸਾਰੇ ਆਈਫੋਨ ਮਾਡਲ ਓਐਲਈਡੀ ਡਿਸਪਲੇਅ ਦੇ ਨਾਲ ਆਉਣਗੇ। ਆਈਫੋਨ ਦੇ ਆਉਣ ਵਾਲੇ ਮਾਡਲਾਂ ਵਿਚ 6.1-ਇੰਚ ਦਾ ਆਈਫੋਨ ਮੈਕਸ, 6.1-ਇੰਚ ਦਾ ਆਈਫੋਨ ਪ੍ਰੋ ਤੇ 6.7 ਆਈਫੋਨ ਪ੍ਰੋ ਮੈਕਸ ਸ਼ਾਮਲ ਹਨ।
ਇਸ ਦੇ ਨਾਲ ਹੀ ਇਹ ਸਾਰੇ ਮਾਡਲ ਨਵੋਂ ਐਪਲ ਏ14 ਬਾਯੋਨਿਕ ਚਿਪਸੈਟ ਦੇ ਨਾਲ ਆਉਣਗੇ, ਜੋ 5ਜੀ ਨੂੰ ਸਪੋਰਟ ਕਰਨਗੇ। ਖ਼ਬਰਾਂ ਮੁਤਾਬਕ ਆਈਫੋਨ 12 ਦੀ ਕੀਮਤ 56000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਲਾਂਚ ਤੋਂ ਪਹਿਲਾਂ ਹੀ ਲੀਕ ਹੋਇਆ ਆਈਫੋਨ 12, ਵੇਖੋ ਡਿਜ਼ਾਈਨ, 5 ਜੀ ਨੂੰ ਕਰੇਗਾ ਸਪੋਰਟ
ਏਬੀਪੀ ਸਾਂਝਾ
Updated at:
27 Jul 2020 04:42 PM (IST)
ਦੁਨੀਆ 'ਚ ਐਪਲ ਦੇ ਆਈਫੋਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਐਪਲ ਦਾ ਮੋਬਾਈਲ ਆਪਣੇ ਲੁੱਕ, ਡਿਜ਼ਾਈਨ ਤੇ ਕੁਆਲਿਟੀ ਲਈ ਜਾਣਿਆ ਜਾਂਦਾ ਹੈ। ਲੋਕ ਇਸ ਦੀ ਨਵੀਂ ਸੀਰੀਜ਼ ਤੇ ਨਵੇਂ ਮਾਡਲ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
- - - - - - - - - Advertisement - - - - - - - - -