iPhone 14 Series Launch: ਐਪਲ ਦੇ ਅਗਲੇ ਆਈਫੋਨ 14 (iPhone 14) ਨੂੰ ਇਸ ਸਾਲ ਲਾਂਚ ਕਰਨ ਦੀਆਂ ਅਫਵਾਹਾਂ ਚੱਲ ਰਹੀਆਂ ਹਨ, ਇਸ ਦੇ ਨਾਲ ਹੀ ਹੁਣ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਚੀਨ ਵਿੱਚ ਇੱਕ ਮਹੀਨੇ ਤੱਕ ਚੱਲੇ ਕੋਵਿਡ ਲੌਕਡਾਊਨ ਕਾਰਨ ਐਪਲ ਦੇ ਕਈ ਆਉਣ ਵਾਲੇ ਮਾਡਲਾਂ ਨੂੰ ਲਾਂਚ ਕਰਨ ਵਿੱਚ ਦੇਰੀ ਹੋ ਸਕਦੀ ਹੈ। ਰਿਪੋਰਟ ਮੁਤਾਬਕ, ਚੀਨ ਵਿੱਚ ਕੋਵਿਡ -19 ਲੌਕਡਾਊਨ ਕਾਰਨ ਇਸ ਸਾਲ ਲਈ ਐਪਲ ਦੇ ਘੱਟੋ-ਘੱਟ ਇੱਕ ਨਵੇਂ ਫਲੈਗਸ਼ਿਪ ਆਈਫੋਨ ਦਾ ਉਤਪਾਦਨ ਵਿੱਚ ਦੇਰੀ ਹੋਈ ਹੈ। ਇਸ ਦਾ ਮਤਲਬ ਹੈ ਕਿ ਬੇਸ਼ੱਕ ਬ੍ਰਾਂਡ ਸਤੰਬਰ 'ਚ ਆਪਣਾ ਨਵਾਂ ਆਈਫੋਨ 14 ਲਾਈਨਅੱਪ ਲਾਂਚ ਕਰ ਸਕਦਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਸਤੰਬਰ 'ਚ ਸਿਰਫ ਕੁਝ ਮਾਡਲ ਹੀ ਖਰੀਦਣ ਲਈ ਉਪਲਬਧ ਹੋਣਗੇ, ਬਾਕੀ ਦੇਰੀ ਕਾਰਨ ਬਾਜ਼ਾਰ 'ਚ ਨਹੀਂ ਆਉਣਗੇ।


ਐਪਲ ਦੇ ਕਿਹੜੇ ਮਾਡਲਾਂ ਨੂੰ ਲਾਂਚ ਕਰਨ ਵਿੱਚ ਹੋਵੇਗੀ ਦੇਰੀ:


ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਨੇ ਸਪਲਾਇਰ ਨੂੰ ਗੁਆਚੇ ਸਮੇਂ ਦੀ ਭਰਪਾਈ ਕਰਨ ਅਤੇ ਉਤਪਾਦਾਂ ਨੂੰ ਸਮੇਂ 'ਤੇ ਬਣਾਉਣ ਲਈ ਕਿਹਾ ਹੈ ਪਰ ਖਰਾਬ ਸਥਿਤੀ ਨਵੇਂ ਫੋਨ ਦੇ ਉਤਪਾਦਨ ਪ੍ਰੋਗਰਾਮ ਅਤੇ ਸ਼ੁਰੂਆਤੀ ਉਤਪਾਦਨ 'ਤੇ ਅਸਰ ਪਾ ਸਕਦੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਆਉਣ ਵਾਲੇ iPhone 14 ਵਿੱਚ ਕਿਹੜੇ ਮਾਡਲ ਵਿੱਚ ਦੇਰੀ ਹੋਵੇਗੀ, ਪਰ ਰਿਪੋਰਟਾਂ ਦੱਸਦੀਆਂ ਹਨ ਕਿ ਐਪਲ ਦੇ ਆਈਫੋਨ 14 ਮਾਡਲਾਂ ਵਿੱਚੋਂ ਘੱਟੋ-ਘੱਟ ਇੱਕ ਨੂੰ ਮਾਰਕੀਟ ਵਿੱਚ ਲਿਆਉਣ ਵਿੱਚ ਦੇਰੀ ਹੋ ਸਕਦੀ ਹੈ।


ਉਤਪਾਦਨ ਸ਼ੁਰੂ ਕਰਨ ਵਿੱਚ ਦੇਰੀ ਕਿਉਂ?


ਕੋਵਿਡ ਲੌਕਡਾਊਨ ਦੇ ਨਾਲ-ਨਾਲ ਦੇਰੀ ਦਾ ਕਾਰਨ ਇੰਜੀਨੀਅਰਿੰਗ ਵੈਲੀਡੇਸ਼ਨ ਟੈਸਟ (EVT) ਦੱਸਿਆ ਜਾ ਰਿਹਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਸਪਲਾਇਰ ਉਤਪਾਦਨ ਸ਼ੁਰੂ ਕਰਨ ਲਈ ਲੋੜੀਂਦੇ ਸਾਰੇ ਹਿੱਸਿਆਂ ਅਤੇ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦਿੰਦੇ ਹਨ।


ਇਸ ਸਾਲ ਐਪਲ ਦੇ ਕਿਹੜੇ ਮਾਡਲ ਲਾਂਚ ਕੀਤੇ ਜਾਣੇ?


ਇਸ ਸਾਲ ਐਪਲ ਨੇ 4 ਨਵੇਂ ਮਾਡਲ ਪੇਸ਼ ਕਰਨ ਦੀ ਪਲਾਨਿੰਗ ਬਣਾਈ ਹੈ, ਜਿਸ ਵਿੱਚ "ਪ੍ਰੋ" ਰੇਂਜ ਵਿੱਚ ਦੋ ਮਾਡਲ, ਸਟੈਂਡਰਡ ਆਈਫੋਨ 14 ਅਤੇ ਇੱਕ ਨਵਾਂ 6.7-ਇੰਚ 'ਮੈਕਸ' ਮਾਡਲ ਸ਼ਾਮਲ ਹੈ, ਜੋ 5.4-ਇੰਚ ਵੇਰੀਐਂਟ ਦੀ ਥਾਂ ਲਵੇਗਾ। ਸਾਰੇ-ਨਵੇਂ ਮਾਡਲ ਵਿੱਚ ਇੱਕ ਹੋਲ-ਪੰਚ ਡਿਸਪਲੇ, ਬਗੈਰ ਸਕ੍ਰੀਨ-ਨੌਚ ਅਤੇ ਇੱਕ ਨਵਾਂ ਪ੍ਰੋਸੈਸਰ ਹੋਵੇਗਾ। ਐਪਲ ਆਈਫੋਨ 14 ਸੀਰੀਜ਼ ਵਿੱਚ ਬਿਹਤਰ ਕੈਮਰੇ ਵੀ ਦਿਖਾਈ ਦੇ ਸਕਦੇ ਹਨ, ਜਿਸ ਵਿੱਚ ਇਸਦੇ ਫਰੰਟ-ਫੇਸਿੰਗ ਕੈਮਰੇ ਲਈ ਇੱਕ ਨਵਾਂ ਹਾਈ-ਐਂਡ ਕੈਮਰਾ ਲੈਂਸ ਵੀ ਸ਼ਾਮਲ ਹੈ। LG Innotek ਕਥਿਤ ਤੌਰ 'ਤੇ iPhone 14 ਅਤੇ iPhone 14 Pro ਲਈ ਸੈਲਫੀ ਕੈਮਰਾ ਪ੍ਰਦਾਨ ਕਰੇਗਾ।


ਮੌਜੂਦਾ ਆਈਫੋਨ 13 ਐਪਲ ਦਾ ਹੁਣ ਤੱਕ ਸਭ ਤੋਂ ਵੱਧ ਵਿਕਣ ਵਾਲਾ ਆਈਫੋਨ ਰਿਹਾ ਹੈ, ਜਿਸ ਨੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਕਿਸੇ ਵੀ ਉਤਪਾਦਨ ਵਿੱਚ ਦੇਰੀ ਸਤੰਬਰ ਵਿੱਚ ਆਈਫੋਨ 14 ਦੇ ਲਾਂਚ ਨੂੰ ਪ੍ਰਭਾਵਤ ਕਰ ਸਕਦੀ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ਨੇ ਪਹਿਲੇ ਆਈਫੋਨ ਦੀ ਉਪਲਬਧਤਾ ਵਿੱਚ ਦੇਰੀ ਹੋ ਸਕਦੀ ਹੈ।


ਇਹ ਵੀ ਪੜ੍ਹੋ: Punjab Vigilance Bureau: ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ 'ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਹੇਠਾਂ 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ