ਨਵੀਂ ਦਿੱਲੀ: ਐੱਪਲ ਹਰ ਸਾਲ ਆਪਣੇ ਨਵੇਂ ਆਈਫ਼ੋਨ ਨਾਲ ਬਾਜ਼ਾਰ ਵਿੱਚ ਹਲਚਲ ਪੈਦਾ ਕਰ ਦਿੰਦਾ ਹੈ। ਇਸ ਸਾਲ ਐੱਪਲ iPhone 2018 ਨਾਲ ਦੁਨੀਆ ਨੂੰ ਹਿਲਾਉਣ ਲਈ ਤਿਆਰ ਹੈ। ਇਸ ਸਾਲ ਆਉਣ ਵਾਲੇ ਆਈਫ਼ੋਨ ਦਾ ਕੀ ਨਾਂ ਹੋਵੇਗਾ ਜਾਂ ਇਸ ਵਿੱਚ ਕੀ ਫ਼ੀਚਰ ਹੋਣਗੇ, ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ, ਪਰ ਕਈ ਲੀਕ ਰਿਪੋਰਟਾਂ ਤੋਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਸਾਲ 2017 ਵਾਂਗ ਇਸ ਸਾਲ ਵੀ ਐੱਪਲ ਤਿੰਨ ਆਈਫ਼ੋਨ ਜਾਰੀ ਕਰ ਸਕਦਾ ਹੈ। ਇਨ੍ਹਾਂ ਵਿੱਚ ਇੱਕ ਪ੍ਰੀਮੀਅਮ ਫਲੈਗਸ਼ਿਪ ਹੋਵੇਗਾ ਜੋ ਆਈਫ਼ੋਨ X ਦੀ ਬਦਲ ਹੋਵੇਗਾ। ਇਸ ਤੋਂ ਇਲਾਵਾ ਆਈਫ਼ੋਨ ਦੇ ਦੋ ਸਸਤੇ ਮਾਡਲ ਵੀ ਜਾਰੀ ਕੀਤੇ ਜਾਣਗੇ। ਇਹ ਗੱਲ ਖਾਸ ਹੈ ਕਿ ਤਿੰਨਾਂ ਆਈਫ਼ੋਨਾਂ ਦੀ ਸ਼ਕਲ ਤੇ ਡਿਜ਼ਾਇਨ ਆਈਫ਼ੋਨ X ਵਰਗੀ ਹੀ ਹੋਵੇਗੀ।
ਰਿਪੋਰਟਾਂ ਦੀ ਮੰਨੀਏ ਤਾਂ ਆਈਫ਼ੋਨ X ਦੇ ਬਦਲ ਦੀ 900 ਤੋਂ ਲੈਕੇ 1000 ਡਾਲਰ ਤਕ ਹੋ ਸਕਦੀ ਹੈ, ਉੱਥੇ ਹੀ ਦੂਜੇ ਆਈਫ਼ੋਨਜ਼ ਦੀ ਕੀਮਤ 800-900 ਤੇ 600-700 ਡਾਲਰ ਹੋ ਸਕਦੀ ਹੈ।
ਐੱਪਲ ਨਾਲ ਜੁੜੀਆਂ ਖਾਸ ਜਾਣਕਾਰੀਆਂ ਦੇਣ ਵਾਲੇ ਵਿਸ਼ਲੇਸ਼ਕ ਮਿੰਗ ਚੀ ਕੋਊ ਮੁਤਾਬਕ ਆਈਫ਼ੋਨ X ਪਲੱਸ ਇਸ ਸਾਲ ਦਾ ਸਭ ਤੋਂ ਮਹਿੰਗਾ ਆਈਫ਼ੋਨ ਹੋਵੇਗਾ, ਜਿਸ ਵਿੱਚ 6.5 ਇੰਚ ਦੀ ਸਕ੍ਰੀਨ ਹੋਵੇਗੀ। ਇਸ ਸਾਲ ਦੋ ਆਈਫ਼ੋਨ OLED ਸਕ੍ਰੀਨ ਨਾਲ ਆ ਸਕਦੇ ਹਨ ਤੇ ਤੀਜੇ ਤੇ ਸਭ ਤੋਂ ਸਸਤੇ ਆਈਫ਼ੋਨ ਦੀ ਕੀਮਤ ਘਟਾਉਣ ਲਈ 6.1 ਇੰਚ ਦੇ LCD ਡਿਸਪਲੇਅ ਨਾਲ ਆਵੇਗਾ।
ਤਿੰਨੇ ਆਈਫ਼ੋਨਜ਼ ਨੂੰ iPhone X ਵਰਗਾ ਰੂਪ ਦਿੱਤਾ ਜਾਵੇਗਾ ਤੇ ਇਸ ਵਿੱਚ ਨੌਚ ਵੀ ਹੋਵੇਗੀ। ਇਨ੍ਹਾਂ ਆਈਫ਼ੋਨਾਂ ਵਿੱਚ ਖਾਸ ਖਿੱਚ ਦਾ ਕੇਂਦਰ iOS 12 ਹੋਣ ਵਾਲਾ ਹੈ ਤੇ ਹੋ ਸਕਦਾ ਹੈ ਇਸ ਵਾਰ ਡੂਅਲ ਸਿੰਮ ਵੇਰੀਐਂਟ ਵੀ ਉਤਾਰ ਸਕਦੀ ਹੈ।