ਦੂਜੇ ਪਾਸੇ ਜੇਕਰ iPhone 8 ਪਲੱਸ ਦੀ ਗੱਲ ਕਰੀਏ ਤਾਂ ਇਸ ਵਿੱਚ 2,675 mAh ਬੈਟਰੀ ਦਿੱਤੀ ਗਈ ਹੈ ਜੋ iPhone 7 ਪਲੱਸ ਦੀ 2,900 mAh ਬੈਟਰੀ ਤੋਂ ਘੱਟ ਹੈ। ਕੰਪਨੀ ਨੇ ਇਸ ਬਾਰੇ ਕੋਈ ਸਾਫ਼ ਨਹੀਂ ਕੀਤਾ ਹੈ। ਇਹ ਦੱਸਿਆ ਗਿਆ ਹੈ ਕਿ iPhone 8 ਲੜੀ ਦੀ ਬੈਟਰੀ iPhone 7 ਸੀਰੀਜ਼ ਜਿੰਨਾ ਹੀ ਬੈਕਅੱਪ ਦੇਵੇਗੀ ਜਦਕਿ iPhone X ਦੀ ਬੈਟਰੀ ਆਈਫ਼ੋਨ 7 ਨਾਲੋਂ 2 ਘੰਟੇ ਜ਼ਿਆਦਾ ਬੈਕਅੱਪ ਦੇਣ ਦੇ ਸਮਰੱਥ ਹੈ।
ਭਾਰਤ ਵਿੱਚ iPhone 8 ਤੇ 8 ਪਲੱਸ 29 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਣਗੇ। ਕੰਪਨੀ ਨੇ ਦੋਵਾਂ ਮਾਡਲਾਂ ਨੂੰ 64 ਤੇ 256 ਜੀ.ਬੀ. ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ। iPhone 8 ਦੇ 64 GB ਮਾਡਲ ਦੀ ਕੀਮਤ 64,000 ਤੇ 256 GB ਦੀ ਕੀਮਤ 77,000 ਹੋਵੇਗੀ।