ਕੂਪਰਟੀਨੋ: ਐਪਲ ਦੇ ਚੀਫ ਡਿਜ਼ਾਈਨ ਅਫਸਰ ਸਰ ਜੌਨੀ ਆਈਵ ਨੇ ਰਸਮੀ ਤੌਰ 'ਤੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਐਪਲ ਕੰਪਨੀ ਵਿਚ ਤਕਰੀਬਨ 30 ਸਾਲ ਕੰਮ ਕੀਤਾ। ਜੌਨੀ ਆਈਵ ਬ੍ਰਿਟਿਸ਼ ਮੂਲ ਦੇ ਨਾਗਰਿਕ ਹਨ। ਉਨ੍ਹਾਂ ਨੇ ਜੂਨ ਵਿੱਚ ਇਥੋਂ ਚਲੇ ਜਾਣ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਨੇ ਰਸਮੀ ਤੌਰ 'ਤੇ ਐਪਲ ਨੂੰ ਅਲਵਿਦਾ ਕਹਿ ਦਿੱਤਾ ਹੈ। ਜੌਨੀ ਆਈਵ ਨੇ ਹੁਣ ਇਕ ਸੁਤੰਤਰ ਡਿਜ਼ਾਇਨ ਫਰਮ, 'ਲਵ ਫਰਾਮ' ਦੀ ਬੁਨਿਆਦ ਰੱਖੀ ਹੈ। ਹੁਣ ਉਹ ਸਿਰਫ ਇਸੇ ਨਾਲ ਹੀ ਕੰਮ ਕਰਨਗੇ।
ਜੌਨੀ ਆਈਵ ਐਪਲ ਦੇ ਮੁੱਖ ਡਿਜ਼ਾਈਨ ਅਧਿਕਾਰੀ ਵਜੋਂ ਕੰਪਨੀ ਵਿੱਚ ਕੰਮ ਕਰ ਰਹੇ ਸੀ। ਐਪਲ ਦੀ ਸੀਈਓ ਟਿਮ ਕੁੱਕ ਨੇ ਇੱਕ ਵਾਰ ਕਿਹਾ ਸੀ, ‘ਆਈਵ ਡਿਜ਼ਾਈਨ ਦੀ ਦੁਨੀਆ ਦੇ ਸਭ ਤੋਂ ਸਤਿਕਾਰਤ ਵਿਅਕਤੀ ਹਨ। 1998 ਤੋਂ ਉਹ ਐਪਲ ਨੂੰ ਬਾਜ਼ਾਰ ਵਿਚ ਵਾਪਸ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।’
ਟਿਮ ਨੇ ਕਿਹਾ ਕਿ ਆਈਫੋਨ ਤੇ ਆਈਮੈਕ ਦੇ ਖੇਤਰ ਵਿਚ ਆਈਵ ਦਾ ਯੋਗਦਾਨ ਵਿਲੱਖਣ ਰਿਹਾ ਹੈ। ਜੌਨੀ ਆਈਵ ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੇ ਕਰੀਬੀ ਦੋਸਤ ਰਹੇ ਸਨ, ਜਿਨ੍ਹਾਂ ਨੂੰ ਉਹ ਇੱਕ 'ਸੋਲਮੇਟ' ਮੰਨਦੇ ਸੀ।