ਨਵੀਂ ਦਿੱਲੀ: ਭਾਰਤ ‘ਚ ਫਿਲਹਾਲ ਏਸ਼ੀਅਨ ਸਮਾਰਟਫੋਨ ਕੰਪਨੀਆਂ ਦਾ ਪ੍ਰਭਾਵ ਜ਼ਿਆਦਾ ਹੈ ਤੇ ਆਉਣ ਵਾਲੇ ਸਮੇਂ ‘ਚ ਵੀ ਚੀਨੀ ਫੋਨਾਂ ਦੀ ਸੇਲ ਵਧਦੀ ਜਾ ਰਹੀ ਹੈ। ਅਜਿਹੇ ‘ਚ ਐਪਲ ਦੇ ਹੱਥੋਂ ਭਾਰਤੀ ਸਮਾਰਟਫੋਨ ਮਾਰਕਿਟ ‘ਚ ਆਪਣੀ ਪਕੜ ਕਮਜ਼ੋਰ ਹੁੰਦੀ ਜਾ ਰਹੀ ਹੈ। WSJ ਦੀ ਰਿਪੋਰਟ ਮੁਤਾਬਕ ਭਾਰਤ ‘ਚ ਐਪਲ ਦੇ ਮਹਿੰਗੇ ਫੋਨ ਭਾਰਤ ‘ਚ ਮੌਜੂਦ ਸਸਤੇ ਫੋਨਾਂ ਨੂੰ ਟੱਕਰ ਨਹੀਂ ਦੇ ਪਾ ਰਹੇ। ਐਪਲ ਨੂੰ ਜਿਨ੍ਹਾਂ ਫੋਨ ਕੰਪਨੀਆਂ ਨੇ ਪਿੱਛੇ ਛੱਡਿਆ ਹੈ ਉਨ੍ਹਾਂ ‘ਚ ਸੈਮਸੰਗ, ਸ਼ਿਓਮੀ ਤੇ ਅੋਪੋ ਹਨ। ਐਪਲ ਦੀ ਹਾਲਤ ਭਾਰਤ ‘ਚ ਅਜਿਹੀ ਹੋ ਗਈ ਹੈ ਜਿਵੇਂ ਸਾਲ 2013 ‘ਚ ਇੱਕ ਦਿਨ ‘ਚ ਕਰੀਬ 80 ਫੋਨ ਐਪਲ ਦੇ ਵਿਕਦੇ ਸੀ ਤਾਂ ਹੁਣ ਇਹ ਗਿਣਤੀ ਇੱਕ ਦਿਨ ‘ਚ ਇੱਕ ਫੋਨ ਵਿਕਣ ‘ਤੇ ਆ ਗਈ ਹੈ। ਹੁਣ ਯੂਜ਼ਰਸ ਐਪਲ ਦੇ 70 ਹਜ਼ਾਰ ਤੇ 1 ਲੱਖ ਰੁਪਏ ਦੇ ਫੋਨ ਦੀ ਥਾਂ ਉਸ ਤੋਂ ਕੀਤੇ ਘੱਟ ਕੀਮਤ ‘ਚ ਉਸੇ ਤਰ੍ਹਾਂ ਦੇ ਫੀਚਰ ਵਾਲੇ ਫੋਨ ਖਰੀਦਣਾ ਪਸੰਦ ਕਰਦੇ ਹਨ। ਇਸ ‘ਚ ਵਨਪਲੱਸ ਸਭ ਤੋਂ ਅੱਗੇ ਹੈ ਤੇ ਬਜਟ ਸਮਾਰਟਫੋਨ ‘ਚ ਜਿੱਥੇ ਸ਼ਿਓਮੀ ਭਾਰਤ ‘ਚ ਨੰਬਰ 1 ‘ਤੇ ਹੈ। ਭਾਰਤ ‘ਚ ਐਪਲ ਦੇ ਫੋਨ ਦੀ ਘਟਦੀ ਵਿਕਰੀ ਨੇ ਕੰਪਨੀ ਦੀ ਚਿੰਤਾ ਵਧਾ ਦਿੱਤੀ ਹੈ।