ਨਵੀਂ ਦਿੱਲੀ: ਆਈਫੋਨ ਲਵਰਜ਼ ਲਈ ਬੇਹੱਦ ਜ਼ਬਰਦਸਤ ਖ਼ਬਰ ਹੈ। ਕੰਪਨੀ ਦੇ ਚਾਰ ਇੰਚ ਸਕਰੀਨ ਵਾਲੇ ਆਈਫੋਨ SE ਦੀ ਕੀਮਤ ਵਿੱਚ 8,000 ਰੁਪਏ ਦੀ ਛੂਟ ਮਿਲ ਰਹੀ ਹੈ। ਐਮੇਜ਼ਨ 'ਤੇ ਆਈਫੋਨ SE ਨੂੰ ਮਹਿਜ਼ 17,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਜੋ ਪਹਿਲਾਂ 26,000 ਰੁਪਏ ਵਿੱਚ ਮਿਲਦਾ ਸੀ। ਇਸ ਦੇ ਨਾਲ ਹੀ ਆਈਫੋਨ SE ਨੂੰ ਨੋ-ਕਾਸਟ ਈਐਮਆਈ 'ਤੇ ਵੀ ਖਰੀਦਿਆ ਜਾ ਸਕਦਾ ਹੈ ਜੋ 856 ਰੁਪਏ ਤੋਂ ਸ਼ੁਰੂ ਹੋ ਰਹੀ ਹੈ।

ਆਈਫੋਨ SE ਕੰਪਨੀ ਦਾ ਬਿਹਤਰੀਨ 4 ਇੰਚ ਫੋਨ ਹੈ। ਇਸ ਵਿੱਚ ਤਕਰੀਬਨ ਸਾਰੇ ਹਾਰਡਵੇਅਰ ਓਹੀ ਹਨ ਜੋ ਕੰਪਨੀ ਆਈਫੋਨ 6S ਵਿੱਚ ਇਸਤੇਮਾਲ ਕਰਦੀ ਹੈ। ਆਈਫੋਨ SE ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 4 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਰੋਟੀਨਾ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ ਐਪਲ A9 ਚਿੱਪਸੈੱਟ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 2 ਜੀਬੀ ਰੈਮ ਦਿੱਤੀ ਗਈ ਹੈ।

ਫੋਟੋਗ੍ਰਾਫੀ ਲਈ ਇਸ ਵਿੱਚ 12 ਮੈਗਾਪਿਸਕਲ ਦਾ iSight ਰਿਅਰ ਕੈਮਰਾ ਤੇ 1.2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਆਈਫੋਨ SE ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾਂਦਾ ਹੈ। ਐਪਲ ਦੇ ਬੈਂਗਲੁਰੂ ਸਥਿਤ ਪਲਾਂਟ ਵਿੱਚ ਹੀ ਇਸ ਆਈਫੋਨ ਦੀ ਅਸੈਂਬਲਿੰਗ ਹੁੰਦੀ ਹੈ। ਪਿਛਲੇ ਦਿਨੀਂ ਐਪਲ ਨੇ ਆਪਣੇ ਸਾਰੇ ਆਈਫੋਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸਰਕਾਰ ਦੇ ਕਸਟਮ ਚਾਰਜ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਤੋਂ ਬਾਅਦ ਐਪਲ ਨੇ ਇਹ ਕਦਮ ਉਠਾਇਆ ਸੀ।