ਨਵੀਂ ਦਿੱਲੀ: ਸ਼ਿਓਮੀ ਭਾਰਤ ਦੇ ਆਫਲਾਈਨ ਬਾਜ਼ਾਰ ਵਿੱਚ ਆਪਣੀ ਪੈਠ ਬਣਾਉਣ ਵਿੱਚ ਲੱਗੀ ਹੋਈ ਹੈ। ਪਿਛਲੇ ਦਿਨੀਂ ਸ਼ਿਓਮੀ ਨੇ ਆਪਣੇ ਆਨਲਾਈਨ ਚੈਨਲ 'ਤੇ ਤਿੰਨ ਦਿਨ ਦੀ No 1 Mi ਫੈਨ ਸੇਲ ਸ਼ੁਰੂ ਕੀਤੀ ਸੀ ਜਿਸ ਵਿੱਚ ਸ਼ਿਓਮੀ ਦੇ ਸਮਾਰਟਫੋਨ, ਪਾਵਰ ਬੈਂਕ ਤੇ ਹੈੱਡਫੋਨ 'ਤੇ ਛੂਟ ਮਿਲ ਰਹੀ ਸੀ। ਹੁਣ ਕੰਪਨੀ ਨੇ ਆਫਲਾਈਨ ਸਟੋਰ Mi ਹੋਮ 'ਤੇ ਇਹ ਹੀ ਸੇਲ ਸ਼ੁਰੂ ਕੀਤੀ ਹੈ। ਇਹ ਸੇਲ 23 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ ਜੋ 1 ਜਨਵਰੀ ਤੱਕ ਚੱਲੇਗੀ।


ਇਸ ਸੇਲ ਵਿੱਚ ਸ਼ਿਓਮੀ ਡੁਅਲ ਕੈਮਰਾ ਸਮਾਰਟਫੋਨ Mi A1 1000 ਰੁਪਏ ਡਿਸਕਾਊਂਟ 'ਤੇ ਮਿਲ ਰਿਹਾ ਹੈ। ਇਹ ਸਮਾਰਟਫੋਨ 12,999 ਰੁਪਏ ਵਿੱਚ ਉਪਲੱਬਧ ਹੈ। ਇਸ ਦੀ ਬਾਜ਼ਾਰ ਵਿੱਚ ਕੀਮਤ 13,999 ਰੁਪਏ ਹੈ। ਪਿਛਲੇ ਦਿਨੀਂ ਕੰਪਨੀ ਨੇ ਇਸ ਦੀ ਕੀਮਤ ਵਿੱਚ ਸਥਾਈ ਤੌਰ 'ਤੇ ਕਟੌਤੀ ਕੀਤੀ ਸੀ।

Mi Mix 2: No 1 Mi ਫੈਨ ਸੇਲ ਵਿੱਚ ਸ਼ਿਓਮੀ 32,999 ਰੁਪਏ ਵਿੱਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਬਾਜ਼ਾਰ ਵਿੱਚ ਕੀਮਤ 35,999 ਰੁਪਏ ਹੈ। ਇਸ ਸੇਲ ਵਿੱਚ ਇਸ ਪ੍ਰੀਮੀਅਮ ਸਮਾਰਟਫੋਨ 'ਤੇ 3,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

Mi Max 2: ਇਹ ਸਮਾਰਟਫੋਨ ਇਸ ਸੇਲ ਵਿੱਚ 2000 ਰੁਪਏ ਦੀ ਛੂਟ 'ਤੇ ਉਪਲੱਬਧ ਹੈ। 6.44 ਇੰਚ ਸਕਰੀਨ ਤੇ 5300mAh ਬੈਟਰੀ ਵਾਲੇ ਇਸ ਸਮਾਰਟਫੋਨ ਨੂੰ ਇਸ ਸੇਲ ਵਿੱਚ 12,999 ਰੁਪਏ ਵਿੱਚ ਖਰੀਦ ਸਕਦੇ ਹੋ। ਇਹ 14,999 ਰੁਪਏ ਵਿੱਚ ਬਾਜ਼ਾਰ 'ਚ ਉਪਲੱਬਧ ਹੈ।

Redmi Note 4: ਕੰਪਨੀ ਦੇ ਦਾਅਵੇ ਦੇ ਮੁਤਾਬਕ ਸ਼ਿਓਮੀ ਦੇ ਸਾਲ ਦੇ ਸਭ ਤੋਂ ਸਕਸੈੱਸਫੁੱਲ ਸਮਾਰਟਫੋਨ ਰੈਡਮੀ ਨੋਟ 4 ਨੂੰ 1000 ਰੁਪਏ ਦੀ ਛੂਟ ਨਾਲ 9,999 ਰੁਪਏ ਵਿੱਚ ਖਰੀਦਿਆ। ਇਸ ਦੀ 4100mAh ਬੈਟਰੀ ਇਸਨੂੰ ਖਾਸ ਬਣਾਉਂਦੀ ਹੈ।

Mi ਐਨ-ਏਅਰ ਹੈਡਫੋਨ ਵੀ 100 ਰੁਪਏ ਦੀ ਛੂਟ ਨਾਲ ਉਪਲੱਬਧ ਹੈ। ਇਸ ਨੂੰ ਸੇਲ ਦੌਰਾਨ 100 ਰੁਪਏ ਦੀ ਛੂਟ ਦਿੱਤੀ ਗਈ ਹੈ। ਇਸ ਨੂੰ 499 ਰੁਪਏ ਦੇ ਵਿੱਚ ਖਰੀਦਿਆ ਜਾ ਸਕਦਾ ਹੈ।

ਰੈਡਮੀ 4 ਦੇ 64ਜੀਬੀ ਵੈਰੀਐਂਟ ਨੂੰ 9,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 10,999 ਰੁਪਏ ਹੈ।