20 ਹਜ਼ਾਰ ਵਿੱਚ ਖਰੀਦੋ iPhone X !
ਏਬੀਪੀ ਸਾਂਝਾ | 14 Dec 2017 03:26 PM (IST)
ਨਵੀਂ ਦਿੱਲੀ: ਐਪਲ ਦੇ iPhone X ਦੀ ਕੀਮਤ ਭਾਰਤ ਵਿੱਚ 89,000 ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਅਮਰੀਕਾ ਵਿੱਚ ਇਸ ਨੂੰ 999 ਡਾਲਰ ਵਿੱਚ ਲਾਂਚ ਕੀਤਾ ਗਿਆ ਹੈ। ਇਹ ਐਪਲ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ। ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਇੰਨਾ ਹੀ ਖੂਬਸੂਰਤ ਫੋਨ ਤੁਸੀਂ ਸਿਰਫ 20000 ਰੁਪਏ ਵਿੱਚ ਖਰੀਦ ਸਕਦੇ ਹੋ, ਤਾਂ ਸ਼ਾਇਦ ਹੀ ਤੁਸੀਂ ਇਸ ਗੱਲ 'ਤੇ ਯਕੀਨ ਕਰੋ। ਇਹ ਗੱਲ ਹੈ ਪੂਰੀ ਸੱਚ। ਬਿਲਕੁਲ iPhone X ਵਰਗਾ ਫੋਨ ਚੀਨੀ ਕੰਪਨੀ Leagoo ਨੇ ਲਾਂਚ ਕੀਤਾ ਹੈ। ਇਹ ਬਿਲਕੁਲ iPhone X ਵਰਗਾ ਹੀ ਹੈ। ਪਹਿਲੀ ਨਜ਼ਰ ਵਿੱਚ ਇਹ iPhone X ਹੀ ਲੱਗਦਾ ਹੈ। ਇਸ ਦੀ ਕੀਮਤ 300 ਡਾਲਰ (ਕਰੀਬ 20000 ਰੁਪਏ) ਰੱਖੀ ਗਈ ਹੈ। S9 ਦੇ ਫੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ ਮੀਡੀਆਟੈੱਕ P40 ਪ੍ਰੋਸੈਸਰ, 6 ਜੀਬੀ ਰੈਮ ਹੈ। ਇਸ ਤੋਂ ਇਲਾਵਾ ਇਸ ਵਿੱਚ 128 ਜੀਬੀ ਡਾਟਾ ਸਟੋਰ ਕੀਤਾ ਜਾ ਸਕਦੇ ਹੈ। P40 ਵਿੱਚ 5.85 ਇੰਚ ਦੀ AMOLED ਸਕਰੀਨ ਹੈ। ਕੈਮਰਾ 16 ਮੈਗਾਪਿਕਸਲ ਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਦਾ ਫਿੰਗਰਪ੍ਰਿੰਟ ਸੈਂਸਰ ਪਿਛਲੇ ਪਾਸੇ ਹੈ ਜਦਕਿ ਆਈਫੋਨ ਦਾ ਅੱਗੇ। ਚੀਨੀ ਕੰਪਨੀ ਨੇ ਇਹ ਫੋਨ ਉਨ੍ਹਾਂ ਵਾਸਤੇ ਲਾਂਚ ਕੀਤਾ ਹੈ ਜਿਹੜੇ ਕਿ ਮਹਿੰਗਾ ਆਈਫੋਨ ਨਹੀਂ ਖਰੀਦ ਸਕਦੇ। ਇਸ ਨੂੰ ਫਿਲਹਾਲ ਚੀਨ ਵਿੱਚ ਹੀ ਲਾਂਚ ਕੀਤਾ ਗਿਆ ਹੈ। ਬਾਕੀ ਮੁਲਕਾਂ ਵਿੱਚ ਇਹ ਕਦੋਂ ਪੁੱਜੇਗਾ ਇਸ ਬਾਰੇ ਅਜੇ ਕੋਈ ਖਬਰ ਨਹੀਂ ਹੈ।