ਸਿਰਫ ਅੱਧੇ ਘੰਟੇ 'ਚ ਹੀ ਵਿਕਿਆ iPhone X ਦਾ ਸਾਰਾ ਸਟਾਕ
ਏਬੀਪੀ ਸਾਂਝਾ | 28 Oct 2017 02:18 PM (IST)
ਨਵੀਂ ਦਿੱਲੀ: ਐਪਲ ਆਈਫ਼ੋਨ-X ਭਾਰਤ 'ਚ ਸ਼ੁੱਕਰਵਾਰ ਨੂੰ ਦੁਪਹਿਰ 12.31 ਵਜੇ ਫਲਿੱਪਕਾਰਟ 'ਤੇ ਪ੍ਰੀ-ਆਰਡਰ ਲਈ ਸ਼ੁਰੂ ਹੋਇਆ ਸੀ ਪਰ ਆਈਫੋਨ-10 ਦੀ ਪ੍ਰੀ-ਬੁਕਿੰਗ ਸ਼ੁਰੂ ਹੋਣ ਤੋਂ ਬਾਅਦ ਅੱਧੇ ਘੰਟੇ 'ਚ ਹੀ ਆਉਟ ਆਫ ਸਟਾਕ ਹੋ ਗਿਆ। ਫਲਿੱਪਕਾਰਟ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਆਈਫੋਨ-10 ਦਾ ਸਟਾਕ ਸੀਮਤ ਹੀ ਸੀ। ਹੁਣ ਜੇਕਰ ਕੋਈ ਗਾਹਕ ਇਸ ਨਵੇਂ ਆਈਫੋਨ ਦੀ ਪ੍ਰੀ-ਬੁਕਿੰਗ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਈ-ਮੇਲ ਆਈ.ਡੀ. ਦੀ ਜਾਣਕਾਰੀ ਦੇਣੀ ਪਵੇਗੀ। ਇਸ ਨਾਲ ਜਦੋਂ ਆਈਫੋਨ-10 ਦੀ ਬੁਕਿੰਗ ਫਿਰ ਤੋਂ ਸ਼ੁਰੂ ਹੋਵੇਗੀ ਤਾਂ ਉਸ ਨੂੰ ਈ-ਮੇਲ ਰਾਹੀਂ ਦੱਸ ਦਿੱਤਾ ਜਾਵੇਗਾ। ਫਿਲਹਾਲ ਇਹ ਸਾਫ ਨਹੀਂ ਹੈ ਕਿ ਦੋਬਾਰਾ ਪ੍ਰੀ-ਬੁਕਿੰਗ ਕਦੋਂ ਸ਼ੁਰੂ ਹੋਵੇਗੀ। ਭਾਰਤ 'ਚ ਆਈਫੋਨ-10 ਦੇ 64 ਜੀ.ਬੀ. ਮਾਡਲ ਦੀ ਕੀਮਤ 89,000 ਰੁਪਏ ਅਤੇ 256 ਜੀ.ਬੀ. ਮਡਲ ਦੀ ਕੀਮਤ 1,02,000 ਰੁਪਏ ਹੋਵੇਗੀ। ਆਈਫੋਨ-10 'ਚ 5.8 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜਿਹੜੀ ਕਿ ਬੇਜੇਲ ਲੈਸ ਸਕ੍ਰੀਨ ਦੇ ਨਾਲ ਆਉਂਦਾ ਹੈ। ਇਸ ਦਾ ਮਤਲਬ ਇਸ ਫ਼ੋਨ ਦੇ ਸਾਹਮਣੇ ਵਾਲੇ ਪਾਸੇ ਸਿਰਫ ਸਕਰੀਨ ਹੀ ਹੋਵੇਗੀ, ਆਮ ਫ਼ੋਨ ਵਾਂਗ ਕੋਈ ਮੈਟਲ ਜਾਂ ਪਲਾਸਟਿਕ ਦਾ ਹਿੱਸਾ ਨਹੀਂ ਹੋਵੇਗਾ ਜਿਸ ਵਿੱਚ ਸਕਰੀਨ ਜੜੀ ਹੋ ਹੁੰਦੀ ਹੈ। ਇਹ ਹੁਣ ਤੱਕ ਦੇ ਕਿਸੇ ਵੀ ਆਈਫੋਨ ਦੀ ਸੱਭ ਤੋਂ ਵੱਡੀ ਸਕ੍ਰੀਨ ਹੈ। ਇਸ ਤੋਂ ਪਹਿਲਾਂ ਆਈਫੋਨ-7 ਪਲਸ 'ਚ 5.5 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਐਪਲ ਨੇ ਇਸ ਦੇ ਸੁਪਰ ਰੈਟੀਨਾ ਡਿਸਪਲੇਅ ਦਾ ਨਾਂ ਦਿੱਤਾ ਗਿਆ ਹੈ। ਇਹ 1125x2436 ਪਿਕਸਲ ਰੈਜ਼ੋਲਿਊਸ਼ਨ ਅਤੇ 458 ਪਿਕਸਲ ਡੈਨਸਿਟੀ ਨਾਲ ਆਉਂਦਾ ਹੈ। ਪ੍ਰੋਸੈਸਰ ਨੂੰ ਅਪਗ੍ਰੇਡ ਕਰਦੇ ਹੋਏ ਇਸ A11 Bionic ਚਿੱਪ ਦਿੱਤੀ ਗਈ ਹੈ। ਆਈਫੋਨ-10 ਤੋਂ ਟਚ ਆਈਡੀ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਫੇਸ ਆਈਡੀ ਨੇ ਇਹ ਦੀ ਥਾਂ ਲੈ ਲਈ ਹੈ। ਆਈਫੋਨ-10 ਵੱਲ ਵੇਖ ਕੇ ਹੀ ਅਨਲੌਕ ਕੀਤਾ ਜਾ ਸਕਦਾ ਹੈ। ਆਈਫੋਨ-10 'ਚ ਹੈਡਫੋਨ ਜੈਕ ਵੀ ਨਹੀਂ ਹੈ। ਇਹ ਪੂਰੀ ਤਰ੍ਹਾਂ ਵਾਇਰਲੈਸ ਹੈ।