ਿਦੱਲੀ : ਕੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ ਹੈ ਕਿ ਜਿਹੜਾ ਸੰਦੇਸ਼ ਕਿਸੇ ਨੂੰ ਨਹੀਂ ਭੇਜਣਾ ਚਾਹੁੰਦੇ ਸੀ ਉਹ ਅਚਾਨਕ ਹੀ ਚਲਾ ਗਿਆ ਹੋਵੇ? ਜਾਂ ਕਿਸੇ ਦੂਜੇ ਲਈ ਲਿਖਿਆ ਸੰਦੇਸ਼ ਕਿਤੇ ਹੋਰ ਚਲਿਆ ਗਿਆ ਹੋਵੇ? ਹੁਣ ਇਸ ਤਰ੍ਹਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ। ਲੰਬੇ ਇੰਤਜ਼ਾਰ ਦੇ ਬਾਅਦ ਵ੍ਹਟਸਐਪ ਨੇ 'ਰਿਕਾਲ ਜਾਂ ਰਿਵੋਕ ਮੈਸੇਜ' ਫੀਚਰ ਲਾਂਚ ਕਰ ਦਿੱਤਾ ਹੈ। ਸੰਦੇਸ਼ ਭੇਜਦੇ ਹੋਏ ਇਹ ਫੀਚਰ ਤੁਹਾਨੂੰ ਇਤਮਿਨਾਨ ਦੀ ਸਥਿਤੀ 'ਚ ਰੱਖੇਗਾ। ਕਿਸੇ ਕੋਲੋਂ ਗ਼ਲਤੀ ਨਾਲ ਸੰਦੇਸ਼ ਚਲਾ ਵੀ ਗਿਆ ਤਾਂ ਤੁਸੀਂ ਉਸ ਨੂੰ ਮਿਟਾ ਸਕੋਗੇ। ਮਤਲਬ ਇਹ ਹੈ ਕਿ ਸੈਂਡ ਮੈਸੇਜ ਨੂੰ ਅਣਸੈਂਡ ਕੀਤਾ ਜਾ ਸਕੇਗਾ। ਨਵਾਂ ਫੀਚਰ ਐਂਡ੍ਰਾਇਡ, ਆਈਓਐੱਸ ਅਤੇ ਵਿੰਡੋਜ਼ ਫੋਨ ਦੇ ਸਾਰੇ ਯੂਜ਼ਰਾਂ ਨੂੰ ਉਪਲੱਬਧ ਹੋਵੇਗਾ। ਵ੍ਹਟਸਐਪ ਦੇ ਸਬੰਧ 'ਚ ਜਾਣਕਾਰੀ ਦੇਣ ਵਾਲੇ ਟਵਿੱਟਰ ਹੈਂਡਲ 'ਵਾਬੇਟਾਇੰਫੋ' ਮੁਤਾਬਿਕ, ਦੁਨੀਆ 'ਚ ਹਾਲੇ ਇਸ ਫੀਚਰ ਨੂੰ ਹੌਲੀ-ਹੌਲੀ ਲਿਆਂਦਾ ਜਾ ਰਿਹਾ ਹੈ। ਦੁਨੀਆ ਭਰ 'ਚ ਵ੍ਹਟਸਐਪ ਯੂਜ਼ਰਾਂ ਦੀ ਗਿਣਤੀ ਲੱਖਾਂ ਵਿਚ ਹੈ। ਇਸ ਲਈ ਨਵੇਂ ਫੀਚਰ ਨੂੰ ਹਰ ਦੇਸ਼ ਤਕ ਪਹੁੰਚ ਸਕਣ 'ਚ ਕੁਝ ਸਮਾਂ ਲੱਗੇਗਾ। ਇਸ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਯੂਜ਼ਰ ਉਸੇ ਚੈਟ ਦੇ ਸੰਦੇਸ਼ ਨੂੰ ਵਾਪਸ ਲੈ ਸਕਣਗੇ ਜਿਸ ਵਿਚ ਦੋਨੋਂ ਹੀ ਪਾਸੇ ਅਪਡੇਟਿਡ ਵਰਜ਼ਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੋਵੇਗਾ। ਦੂਜੇ ਸ਼ਬਦਾਂ 'ਚ ਇਹ ਤਦ ਕੰਮ ਕਰੇਗਾ ਜਦੋਂ ਭੇਜਣ ਅਤੇ ਹਾਸਿਲ ਕਰਨ ਵਾਲੇ ਦੋਨੋਂ ਰਿਕਾਲ ਫੀਚਰ ਨੂੰ ਅਮਲ ਵਿਚ ਲਿਆ ਚੁੱਕੇ ਹੋਣਗੇ। ਇਸ ਨਾਲ ਨਾ ਸਿਰਫ਼ ਟੈਕਸਟ ਬਲਕਿ ਜੀਆਈਐੱਫ, ਇਮੇਜ ਅਤੇ ਵਾਇਸ ਮੈਸੇਜ ਵੀ ਮਿਟਾਏ ਜਾਂ ਸਕਣਗੇ। ਸੰਦੇਸ਼ ਮਿਟਦੇ ਹੀ 'ਮੈਸੇਜ ਡਿਲੀਟਿਡ' ਲਿਖਿਆ ਆ ਜਾਵੇਗਾ। ਹਾਂ, ਇਹ ਸਭ ਸੰਦੇਸ਼ ਭੇਜਣ ਦੇ ਸੱਤ ਮਿੰਟ ਦੇ ਅੰਦਰ ਹੀ ਕਰਨਾ ਪਵੇਗਾ। ਇਸ ਸਮਾਂ ਸੀਮਾ ਦੇ ਬਾਅਦ ਸੰਦੇਸ਼ ਰਿਕਾਲ ਨੂੰ ਰਿਕਾਲ ਕਰਨਾ ਪਵੇਗਾ। ਇਸ ਸਮਾਂ ਸੀਮਾ ਦੇ ਬਾਅਦ ਸੰਦੇਸ਼ ਰਿਕਾਲ ਜਾਂ ਡਿਲੀਟ ਨਹੀਂ ਹੋ ਸਕੇਗਾ। ਉੱਥੇ ਜੇਕਰ ਤੁਸੀਂ ਕਿਸੇ ਸੰਦੇਸ਼ ਨੂੰ ਕੋਟ ਕਰ ਕੇ ਜਵਾਬ ਭੇਜਦੇ ਹੋ ਤਾਂ ਇਹ ਰਿਕਾਲ ਨਹੀਂ ਹੋਵੇਗਾ। ਵੈਸੇ ਰਿਕਾਲ ਦੀ ਪੂਰੀ ਪ੍ਰਕਿਰਿਆ ਦੇ ਸਬੰਧ 'ਚ ਵ੍ਹਟਸਐਪ ਵੱਲੋਂ ਕੁਝ ਨਹੀਂ ਕਿਹਾ ਗਿਆ ਪਰ ਵੱਖ-ਵੱਖ ਵੈੱਬਸਾਈਟਾਂ 'ਤੇ ਉਪਲੱਬਧ ਸੂਚਨਾਵਾਂ ਮੁਤਾਬਿਕ ਇਹ ਜੀਮੇਲ ਅਨਡੂ ਦੀ ਤਰ੍ਹਾਂ ਕੰਮ ਕਰੇਗਾ।