ਮੁੰਬਈ: ਹਾਲ ਹੀ ‘ਚ ਲੌਂਚ ਹੋਏ iPhone XR ਤੇ Galaxy Note 9 ਦਾ ਯੂਟਿਊਬਰ ਫੋਨਬਫ ਟੈਸਟ ਕੀਤਾ ਗਿਆ ਜਿਸ ‘ਚ 3 ਜੀਬੀ ਰੈਮ ਵਾਲਾ iPhone XR ਤੇ 8 ਜੀਬੀ ਰੈਮ ਦੇ Galaxy Note 9 ਤੋਂ ਜ਼ਿਆਦਾ ਤੇਜ ਪਰਫਾਰਮ ਕਰਦਾ ਹੈ। ਇਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਵੀ ਸ਼ੇਅਰ ਕੀਤਾ ਹੈ। ਰਿਪੋਰਟ ਮੁਤਾਬਕ iPhone XR ‘ਚ Galaxy Note 9 ਦੇ ਮੁਕਾਬਲੇ 15 ਸੈਕਿੰਡ ਤੇਜੀ ਨਾਲ ਐਪਸ ਖੁੱਲ੍ਹਦੀਆਂ ਹਨ।

ਇਸ ਟੈਸਟ ਨੂੰ ਕਰਨ ਲਈ ਫੋਨਬਫ ਨੇ ਦੋਨਾਂ ਫੋਨਾਂ ਦੇ ਵੱਖ-ਵੱਖ ਵੈਰੀਅੰਟ ਲਏ ਜਿਨ੍ਹਾਂ ‘ਚ ਕੁਝ ਐਪਸ ਨੂੰ ਓਪਨ ਕੀਤਾ ਗਿਆ। ਪਹਿਲੇ ਰਾਉਂਡ ‘ਚ iPhone XR ‘ਚ 15 ਸੈਕਿੰਡ ਜਲਦੀ ਐਪਸ ਖੁੱਲ੍ਹ ਗਈਆਂ ਜਦੋਂਕਿ ਸੈਮਸੰਗ ਨੋਟ 9 ਨੇ ਕੁਝ ਸਮਾਂ ਲਿਆ।



ਦੂਜੇ ਰਾਊਂਡ ਦੀ ਗੱਲ ਕਰੀਏ ਤਾਂ ਇਸ ਰਾਉਂਡ ‘ਚ ਸੈਮਸੰਗ ਦੇ ਨੋਟ 9 ਨੇ ਬਾਜੀ ਮਾਰ ਲਈ। ਟੈਸਟ ‘ਚ ਸਾਹਮਣੇ ਆਇਆ ਕਿ ਨੋਟ 9 ਦੀ ਮੈਮੋਰੀ ‘ਚ ਜੋ ਐਪਸ ਸੇਵ ਹੁੰਦੀਆਂ ਰਹੀਆਂ, ਉਹ ਅਗਲੀ ਵਾਰ ਜਲਦੀ ਖੁੱਲ੍ਹਦੀਆਂ ਰਹੀਆਂ। ਜਦੋਂਕਿ iPhone XR ‘ਚ ਸੇਵ ਹੋਈਆਂ ਐਪਸ ਨੇ ਦੁਬਾਰਾ ਖੁਲ੍ਹਣ ‘ਚ ਥੋੜ੍ਹਾ ਸਮਾਂ ਲਿਆ।