ਨਵੀਂ ਦਿੱਲੀ : ਐਪਲ ਦੇ ਨਵੇਂ ਲਾਂਚ ਹੋਏ ਆਈਫੋਨ 'ਤੇ ਕਈ ਆਨਲਾਈਨ ਰਿਟੇਲਰ ਐਕਸਚੇਂਜ ਆਫਰ, ਕੈਸ਼ ਬੈਕ ਦੇ ਰਹੇ ਹਨ। ਇਸ ਦੌੜ ਵਿੱਚ ਹੁਣ ਟੈਲੀਕਾਮ ਕੰਪਨੀ ਏਅਰਟੈਲ ਵੀ ਆ ਗਈ ਹੈ। ਏਅਰਟੈਲ ਦੇ ਐਨਲਾਈਨ ਅਤੇ ਰਿਟੇਲ ਸਟੋਰ 'ਤੇ ਜਾ ਕੇ ਆਈਫੋਨ7 ਸਿਰਫ਼ 19,990 ਰੁਪਏ ਵਿੱਚ 12 ਮਹੀਨੇ ਦੇ ਕਾਂਟ੍ਰੈਕਟ 'ਤੇ ਖਰੀਦਿਆਂ ਜਾ ਸਕਦਾ ਹੈ। ਹਾਲਾਂਕਿ ਇਸ ਦੇ ਲਈ ਕਸਟਮਰਸ ਨੂੰ ਏਅਰਟੈਲ ਦਾ ਇਨਫਿਨਿਟੀ ਪਲਾਨ ਲੈਣਾ ਹੋਵੇਗਾ।
32 ਜੀ.ਬੀ. ਦੇ ਆਈਫੋਨ7 ਦੇ ਬੇਸ ਮਾਡਲ ਦੀ ਕੀਮਤ 59,998 ਰੁਪਏ ਹੈ। ਉਸ ਨੂੰ ਤੁਸੀਂ 19,990 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ ਏਅਰਟੇਲ ਦੇ 1999 ਅਤੇ 24999 ਰੁਪਏ ਦਾ ਇਨਫਿਨਿਟੀ ਪਲਾਨ ਵਿੱਚੋਂ ਇੱਕ ਦੀ ਚੌਣ ਕਰਨੀ ਹੋਵੇਗੀ। 1999 ਰੁਪਏ ਦੇ ਪਲਾਨ ਵਿੱਚ ਤੁਹਾਨੂੰ 5 ਜੀ.ਬੀ. ਡਾਟਾ ਤੇ ਅਨਲਿਮਿਟੇਡ ਲੋਕਲ-ਐਸ.ਟੀ.ਡੀ. ਕਾਲਿੰਗ ਮਿਲੇਗੀ।
ਉੱਥੇ ਹੀ 2499 ਰੁਪਏ ਵਾਲੇ ਪਲਾਨ ਵਿੱਚ 10 ਜੀ.ਬੀ. 4G ਡਾਟਾ ਮਿਲੇਗਾ। ਨਾਲ ਹੀ ਵਿੰਕ ਮਯੂਜ਼ਿਕ ਅਤੇ ਫਿਲਮ ਦਾ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ।ਇਸ ਤਰ੍ਹਾਂ ਆਈਫੋਨ 7 ਅਤੇ 7 ਪਲਸ ਦੇ ਸਾਰੇ ਮਾਡਲ ਤੁਹਾਨੂੰ 12 ਮਹੀਨੇ ਦੀ ਲੀਜ਼ 'ਤੇ ਲੈ ਸਕਦੇ ਹੋ, ਜਿਸਦੀ ਕੀਮਤ ਮਾਡਲ ਦੇ ਹਿਸਾਬ ਨਾਲ ਬਦਲੇਗੀ।
ਤੁਹਾਨੂੰ ਦੱਸਣਯੋਗ ਹੈ ਕਿ ਬੀਤੇ ਦਿਨ ਜੀਓ ਨੇ ਆਈਫੋਨ ਦੇ ਕਈ ਮਾਡਲ 'ਤੇ 12 ਮਹੀਨੇ ਦਾ ਫ੍ਰੀ ਡਾਟਾ ਅਤੇ ਕਾਲਿੰਗ ਦਾ ਐਲਾਨ ਕੀਤਾ ਹੈ। ਜੀਓ ਦੀ ਇਹ ਸਰਵਿਸ IPhone 6, IPhone 6s, IPhone 6s ਪਲਸ, IPhone SE ਤੇ ਨਵੇਂ IPhone 7 ਤੇ IPhone 7 ਪਲਸ ਸਾਰਿਆਂ ਲਈ ਹੋਵੇਗੀ।