ਨਵੀਂ ਦਿੱਲੀ : ਆਈਫ਼ੋਨ7 ਅਤੇ 7 ਪਲਸ ਬੀਤੇ ਕਲ ਸ਼ਾਮ 7 ਵਜੇ ਭਾਰਤ ਵਿੱਚ ਲਾਂਚ ਹੋ ਗਿਆ ਹੈ। ਆਈਫ਼ੋਨ 7 ਨੂੰ ਭਾਰਤ ਵਿੱਚ ਜ਼ਬਰਦਸਤ ਪ੍ਰਤੀਕ੍ਰਿਆ ਮਿਲ ਰਹੀ ਹੈ। ਦਿੱਲੀ-ਨੋਈਡਾ, ਬੰਗਲੁਰੂ, ਮੁੰਬਈ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਆਈਫ਼ੋਨ 7 ਅਤੇ 7 ਪਲਸ ਨੂੰ ਖ਼ਰੀਦਣ ਦੇ ਲਈ ਮੋਬਾਈਲ ਸਟੋਰ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਲੋਕਾਂ ਵਿੱਚ ਆਈਫ਼ੋਨ 7 ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਹਾਲਾਂਕਿ ਇਸ ਦੌਰਾਨ ਕਈ ਥਾਵਾਂ 'ਤੇ ਯੂਨਿਟ ਸ਼ਾਰਟ ਹੋ ਗਈ। ਪ੍ਰੀ ਬੁਕਿੰਗ ਕਰਵਾਉਣ ਵਾਲਿਆਂ ਨੂੰ ਵੀ ਉਨ੍ਹਾਂ ਨਵਾਂ ਪਸੰਦੀਦਾ ਕੱਲਰ ਵੈਰਿਏਂਟ ਨਹੀਂ ਮਿਲ ਸਕਿਆ।
ਆਈਫ਼ੋਨ 7 ਪਲਸ ਦਾ ਡਿਊਲ ਰਿਅਰ ਕੈਮਰਾ ਲੋਕਾਂ ਨੂੰ ਲੁਭਾ ਰਿਹਾ ਹੈ। ਆਈਫ਼ੋਨ 7 ਅਤੇ ਆਈਫ਼ੋਨ 7 ਪਲਸ ਦੇ ਬੇਸ ਮਾਡਲ(32 ਜੀ.ਬੀ.) ਦੀ ਕੀਮਤ 60,000 ਅਤੇ 72,000 ਰੁਪਏ ਰੱਖੀ ਗਈ ਹੈ। ਇਸ ਤੋਂ ਬਾਅਦ ਮੈਮਰੀ ਵੈਰਿਏਂਟ ਦੇ ਆਧਾਰ 'ਤੇ 10,000 ਰੁਪਏ ਦਾ ਇਜ਼ਾਫਾ ਹੁੰਦਾ ਹੈ।