ਨਵੀਂ ਦਿੱਲੀ: ਡੋਕਲਾਮ 'ਚ ਪਿੱਛੇ ਹਟਣ ਤੋਂ ਬਾਅਦ ਚੀਨ ਨੇ ਭਾਰਤ ਖਿਲਾਫ ਨਵੀਂ ਚਾਲਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਚੀਨ ਨੇ ਆਪਣੇ ਮੁਲਕ 'ਚ ਬਣਾਏ ਗਏ ਮੋਬਾRਲ ਐਪ ਨੂੰ ਹਥਿਆਰ ਬਣਾਇਆ ਹੈ। ਇਸ ਰਾਹੀਂ ਉਹ ਭਾਰਤੀ ਫੌਜ ਦੇ ਅਫਸਰਾਂ ਤੇ ਜਵਾਨਾਂ ਦੇ ਫੋਨ ਦਾ ਡੇਟਾ ਚੋਰੀ ਕਰ ਰਿਹਾ ਹੈ। ਆਈਬੀ ਦੀ ਖੁਫੀਆ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।
ਆਈਬੀ ਮੁਤਾਬਕ ਟਰੂ ਕਾਲਰ, ਯੂਸੀ ਬ੍ਰਾਉਜ਼ਰ, ਸ਼ੇਅਰ ਇੰਟ, ਕਲੀਨ ਮਾਸਟਰ ਵਰਗੇ 42 ਚੀਨੀ ਐਪਸ ਰਾਹੀਂ ਭਾਰਤੀ ਫੌਜ ਦਾ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦਾ ਇਸਤੇਮਾਲ ਭਾਰਤ ਖਿਲਾਫ ਨਵੀਂ ਸਾਜ਼ਿਸ਼ ਰਚਣ ਲਈ ਕੀਤਾ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਗੂਗਲ ਨੇ ਪਲੇ ਸਟੋਰ ਤੋਂ ਚੀਨੀ ਕੰਪਨੀ ਅਲੀਬਾਬਾ ਦੇ ਯੂਸੀ ਬ੍ਰਾਉਜ਼ਰ ਐਪ ਨੂੰ ਹਟਾ ਦਿੱਤਾ ਸੀ। ਇਸ ਦੇ ਨਾਲ ਹੀ ਯੂਸੀ ਬ੍ਰਾਉਜ਼ਰ 'ਤੇ ਡੇਟਾ ਸੁਰੱਖਿਅਤ ਨਾ ਹੋਣ 'ਤੇ ਵੀ ਗੰਭੀਰ ਇਲਜ਼ਾਮ ਲੱਗੇ ਸਨ। ਖੁਫੀਆ ਜਾਣਕਾਰੀ ਮੁਤਾਬਕ ਚੀਨ ਭਾਰਤ ਖਿਲਾਫ ਨਵੀਂ ਸਾਜ਼ਿਸ਼ ਰਚ ਰਿਹਾ ਹੈ।