ਨਵੀਂ ਦਿੱਲੀ: ਰਿਲਾਇੰਸ ਰਿਟੇਲ ਨੇ ਆਪਣੇ 4ਜੀ ਫੀਚਰ ਫੋਨ ਜੀਓਫੋਨ ਦੀ ਬੁਕਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਫਿਲਹਾਲ ਉਹ ਹੀ ਲੋਕ ਇਸ ਦੀ ਬੁਕਿੰਗ ਕਰ ਸਕਣਗੇ ਜਿਨ੍ਹਾਂ ਨੇ ਪਹਿਲਾਂ ਇਹ ਖਰੀਦਣ 'ਚ ਸਹਿਮਤੀ ਪ੍ਰਗਟਾਈ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਉਨ੍ਹਾਂ ਲੋਕਾਂ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਨੇ ਜੁਲਾਈ 'ਚ ਇਹ ਫੋਨ ਖਰੀਦਣ ਬਾਰੇ ਸੋਚਿਆ ਸੀ। ਰਿਲਾਇੰਸ ਜੀਓ ਦੇ ਇੱਕ ਚੈਨਲ ਪਾਰਟਨਰ ਨੇ ਦੱਸਿਆ ਕਿ 500 ਰੁਪਏ ਜਮ੍ਹਾਂ ਕਰਵਾ ਕੇ ਬੁਕਿੰਗ ਕਰਵਾਉਣ ਦੀ ਇੱਛਾ ਜ਼ਾਹਰ ਕਰਨ ਵਾਲਿਆਂ ਨੂੰ ਲਿੰਕ ਭੇਜਿਆ ਜਾਵੇਗਾ। ਭੁਗਤਾਨ ਤੋਂ ਬਾਅਦ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ ਕਿ ਉਹ ਕਦੋਂ ਫੋਨ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਜੁਲਾਈ 'ਚ ਤਕਰੀਬਨ ਇੱਕ ਕਰੋੜ ਲੋਕਾਂ ਨੇ ਜੀਓਫੋਨ ਖਰੀਦਣ ਦੀ ਇੱਛਾ ਪ੍ਰਗਟਾਈ ਸੀ। ਇਨ੍ਹਾਂ ਨੂੰ ਮੈਸੇਜ ਭੇਜੇ ਜਾ ਰਹੇ ਹਨ। ਇਸ ਬਾਰੇ ਜੀਓ ਜਾਂ ਰਿਲਾਇੰਸ ਰਿਟੇਲ ਨੇ ਕੋਈ ਐਲਾਨ ਨਹੀਂ ਕੀਤਾ ਹੈ। ਅਗਸਤ ਦੇ ਪਹਿਲੇ ਸੈਸ਼ਨ 'ਚ 60 ਲੱਖ ਜੀਓਫੋਨ ਲਈ ਬੁਕਿੰਗ ਕੀਤੀ ਗਈ ਸੀ। ਜੀਓਫੋਨ ਨੂੰ 1500 ਰੁਪਏ ਦੀ ਰਿਫੰਡੇਬਲ ਰਾਸ਼ੀ 'ਚ ਖਰੀਦਿਆ ਜਾ ਸਕਦਾ ਹੈ।