'Apple iPhone XI' ਦਾ ਡਿਜ਼ਾਇਨ ਹੋਇਆ ਲੀਕ, ਜਾਣੋ ਕੀ ਹੋਏਗਾ ਵੱਖਰਾ
ਏਬੀਪੀ ਸਾਂਝਾ | 07 Jan 2019 01:02 PM (IST)
ਨਵੀਂ ਦਿੱਲੀ: ਐਪਲ ਦਾ ਅਗਲਾ iPhone ਸਤੰਬਰ 2019 ‘ਚ ਲੌਂਚ ਹੋਣਾ ਹੈ ਪਰ ਇਸ ਫੋਨ ਦਾ ਡਿਜ਼ਾਈਨ ਤੇ ਲੁਕ ਹੁਣ ਤੋਂ ਹੀ ਲੀਕ ਹੋਣੇ ਸ਼ੁਰੂ ਹੋ ਗਏ ਹਨ। iPhone XS ਤੇ ਆਈਫੋਨ XS max ਦੇ ਅਗਲੇ ਵਰਜਨ ਆਈਫੌਨ ਐਕਸਆਈ ਸੀਰੀਜ਼ ਦੇ ਨਾਂ ਨਾਲ ਆਵੇਗਾ। ਖ਼ਬਰਾਂ ਨੇ ਕਿ ਆਈਫੋਨ ‘ਚ ਟ੍ਰਿਪਲ ਕੈਮਰਾ ਦੇ ਕੇ ਇਸ ਦਾ ਡਿਜ਼ਾਇਨ ਹੁਵਾਵੇ ਦੀ ਤਰ੍ਹਾਂ ਦਿੱਤਾ ਜਾ ਸਕਦਾ ਹੈ। ਰੇਂਡਰ ‘ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਫੋਨ ਦਾ ਫਰੰਟ ਲੁੱਕ iPhone ਲਾਈਨਅੱਪ ਦੀ ਤਰ੍ਹਾਂ ਹੀ ਹੋਵੇਗਾ, ਪਰ ਫੋਨ ਦੇ ਪਿਛਲੇ ਹਿੱਸੇ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਇਸ ਫੋਨ ਦੇ ਡਿਜ਼ਾਇਨ ਅਜਿਹੇ ਸਮੇਂ ਲੀਕ ਹੋਏ ਹਨ ਜਦੋਂ ਇਸ ਦੀ ਸੇਲ ਭਾਰਤ ਤੇ ਚੀਨ ‘ਚ ਘਟਦੀ ਜਾ ਰਹੀ ਹੈ। iPhone XI ਦੇ ਡਿਜ਼ਾਇਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਡਿਜ਼ਾਇਨ ਆਉਂਦਾ ਹੈ ਤਾਂ ਫੋਨ ਦਾ ਵਜ਼ਨ ਵਧ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਡਿਜ਼ਾਇਨ ਤੋਂ ਬਾਅਦ ਫੋਨ ਦਾ ਤੇ ਐਪਲ ਦਾ ਪੂਰਾ ਲੁੱਕ ਖ਼ਰਾਬ ਹੋ ਸਕਦਾ ਹੈ।