ਵਾਸ਼ਿੰਗਟਨ: ਡੇਟਾ ਲੀਕ ਮਾਮਲੇ ਵਿੱਚ ਲੋਕਾਂ ਦਾ ਗੁੱਸਾ ਝੱਲ ਰਹੇ ਫੇਸਬੁੱਕ ਤੇ ਉਸ ਦੇ ਸੀਈਓ ਮਾਰਕ ਜ਼ਕਰਬਰਗ ਨੇ ਕੰਪਨੀ ਦੇ ਕਾਰੋਬਾਰੀ ਮਾਡਲ ਦਾ ਬਚਾਅ ਕਰਦੇ ਹੋਏ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪ੍ਰਾਈਵੇਟ ਡੇਟਾ ਲੀਕ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਵਿੱਚ ਕੁਝ ਸਾਲ ਲੱਗਣਗੇ।


ਇੱਕ ਇੰਟਰਵਿਉ ਵਿੱਚ ਜ਼ਕਰਬਰਗ ਨੇ ਐਪਲ ਦੇ ਸੀਈਓ ਟਿਮ ਕੁੱਕ ਦੀ ਨਿਖੇਧੀ ਵੀ ਕੀਤੀ। ਜ਼ਕਰਬਰਗ ਨੇ ਕਿਹਾ ਕਿ ਫੇਸਬੁੱਕ ਆਦਰਸ਼ਵਾਦੀ ਹੈ। ਅਸੀਂ ਲੋਕਾਂ ਨੂੰ ਜੋੜਣ 'ਤੇ ਧਿਆਨ ਲਾਇਆ ਹੈ। ਅਸੀਂ ਹੁਣ ਇਸ ਦੇ ਨੁਕਸਾਨ ਤੇ ਗਲਤ ਇਸਤੇਮਾਲ ਨੂੰ ਰੋਕਣ 'ਤੇ ਵੀ ਧਿਆਨ ਲਾਵਾਂਗੇ।

ਫੇਸਬੁਕ ਦੇ ਸੀਈਓ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਇਨ੍ਹਾਂ ਦਿੱਕਤਾਂ ਨੂੰ ਦੂਰ ਕਰ ਲਿਆਂਗੇ। ਇਸ ਵਿੱਚ ਕੁਝ ਸਾਲ ਲੱਗਣਗੇ। ਮੈਂ ਚਾਹੁੰਦਾ ਹਾਂ ਕਿ ਅਸੀਂ ਇਨ੍ਹਾਂ ਮੁੱਦਿਆਂ ਨੂੰ ਤਿੰਨ ਜਾਂ ਛੇ ਮਹੀਨੇ ਵਿੱਚ ਹੱਲ ਕਰ ਲਵਾਂਗੇ। ਮੇਰਾ ਮੰਨਣਾ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਹੋਰ ਸਮਾਂ ਲੱਗੇਗਾ।"