ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਕਬੂਲ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ iOS ਯੂਜਰਜ਼ ਲਈ ਨਵਾਂ ਅਪਡੇਟ ਲੈ ਕੇ ਆਇਆ ਹੈ। ਇਸ ਅਪਡੇਟ ਵਿੱਚ ਯੂਜਰਜ਼ ਨੂੰ ਨਵੇਂ ਫੀਚਰਜ਼ ਮਿਲ ਰਹੇ ਹਨ।


ਹੁਣ ਯੂਜਰਜ਼ ਐਪ ਦੇ ਸਟੇਟਸ ਅਪਡੇਟ ਨੂੰ ਵਟਸਐਪ ਦੇ ਵਿਜ਼ਟ ਵਿੱਚ 'ਆਈਫੋਨ ਟੂਡੇ ਵਿਊ' ਵਿੱਚ ਦੇਖ ਸਕਣਗੇ। ਯਾਨੀ ਹੁਣ ਤੁਸੀਂ ਸਟੇਟਸ ਵੀ ਵਟਸਐਪ ਦੇ ਵਿਜਟ ਵਿੱਚ ਹੀ ਦੇਖ ਸਕੋਗੇ। ਇਸ ਲਈ ਐਪ ਨੂੰ ਖੋਲ੍ਹਣ ਦੀ ਜ਼ਰੂਰਤ ਨਹੀਂ ਹੋਏਗੀ।

ਇਸ ਤੋਂ ਇਲਾਵਾ ਆਈਫੋਨ 'ਤੇ ਵਟਸਐਪ ਯੂਜਰਜ਼ ਲਈ ਵਾਈਸ ਮੈਸੇਜ਼ ਨੂੰ ਵੀ ਬਿਹਤਰ ਬਣਾਇਆ ਗਿਆ ਹੈ। ਹੁਣ ਜੇਕਰ ਯੂਜਰ ਕੋਈ ਵਾਈਸ ਮੈਸੇਜ਼ ਪਲੇਅ ਕਰਦਾ ਹੈ ਤਾਂ ਇਹ ਮੈਸੇਜ਼ ਸੁਣਦੇ ਹੋਏ ਦੂਜੀ ਐਪ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਆਈਫੋਨ ਦੀ ਸਕਰੀਨ ਆਫ ਹੋਣ ਮਗਰੋਂ ਵੀ ਮੈਸੇਜ਼ ਸੁਣ ਸਕੋਗੇ।

ਇਨ੍ਹਾਂ ਦੋਵਾਂ ਨਵੇਂ ਅਪਡੇਟਸ ਨੂੰ iOS ਯੂਜਰਜ਼ ਨਵੇਂ 2.18.4 ਵਰਜ਼ਨ ਦੇ ਅਪਡੇਟ ਵਿੱਚ ਪਾ ਸਕਣਗੇ। ਖਾਸ ਗੱਲ਼ ਇਹ ਹੈ ਕਿ ਇਨ੍ਹਾਂ ਨਵੇਂ ਫੀਚਰਜ਼ ਨੂੰ ਪਾਉਣ ਲਈ ਡਿਵਾਈਸ (ਆਈਫੋਨ-ਆਈਪੈਡ) ਦਾ iOS 7.0 ਜਾਂ ਇਸ ਤੋਂ ਉੱਪਰ ਦੇ ਆਰਰੇਟਿੰਗ ਸਿਸਟਮ 'ਤੇ ਚੱਲ਼ਣਾ ਜ਼ਰੂਰੀ ਹੋਏਗਾ।