ਨਵੀਂ ਦਿੱਲੀ: iVOOMi ਨੇ ਆਪਣਾ ਨਵਾਂ ਸਮਾਰਟਫੋਨ iVOOMi v5 ਲਾਂਚ ਕਰ ਦਿੱਤਾ ਹੈ। ਇਸ ਵਿੱਚ ਸ਼ੈਟਰਪਰੂਫ ਡਿਸਪਲੇਅ ਹੈ ਤੇ ਇਸ ਵਿੱਚ VoLTE ਦੀ ਸਹੂਲਤ ਵੀ ਹੈ। ਇਸ ਨੂੰ 3,499 ਰੁਪਏ ਦੀ ਕੀਮਤ ’ਤੇ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ। ਇਸ ਕੰਪਨੀ ਨੇ ਰਿਲਾਇੰਸ ਜੀਓ ਨਾਲ ਭਾਈਵਾਲੀ ਵੀ ਕਰ ਲਈ ਹੈ ਜਿਸ ਵਿੱਚ ਗਾਹਕਾਂ ਨੂੰ 2,200 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾਵੇਗਾ ਜਿਸ ਦੇ ਬਾਅਦ ਫੋਨ ਦੀ ਕੀਮਤ ਮਹਿਜ਼ 1299 ਰੁਪਏ ਰਹਿ ਜਾਏਗੀ।

ਜੀਓ ਦੈ ਕੈਸ਼ਬੈਕ ਹਾਸਲ ਕਰਨ ਲਈ ਗਾਹਕ ਨੂੰ 20 ਜੂਨ ਤੋਂ ਪਹਿਲਾਂ 198 ਤੇ 299 ਰੁਪਏ ਦਾ ਪ੍ਰੀਪੇਡ ਪੈਕ ਦਾ ਰਿਚਾਰਜ ਕਰਵਾਉਣਾ ਪਵੇਗਾ। ਰਿਚਾਰਜ ਕਰਾਉਣ ਦੇ ਬਾਅਦ ਗਾਹਕ ਨੂੰ 50 ਰੁਪਏ ਦੇ 44 ਵਾਊਚਰ ਦਿੱਤੇ ਜਾਣਗੇ ਜੋ ਗਾਹਕ ਨੂੰ ਮਾਈ ਜੀਓ ਐਪ ਵਿੱਚ ਕ੍ਰੈਡਿਟ ਹੋ ਜਾਣਗੇ।


iVoomi V5 ਦੀ ਕੀਮਤ ਤੇ ਸਪੈਸੀਫਿਕੇਸ਼ਨਜ਼


 

ਭਾਰਤ ਵਿੱਚ iVoomi V5 ਦੀ ਕੀਮਤ 3,499 ਰੁਪਏ ਹੈ ਤੇ ਇਸ ਨੂੰ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ। ਇਹ ਕਾਲ਼ੇ ਤੇ ਸੁਨਿਹਰੀ ਰੰਗਾਂ ਵਿੱਚ ਮਿਲਦਾ ਹੈ। ਜੇ ਗਾਹਕ ਐਕਸਿਸ ਜਾਂ HDFC ਬੈਂਕ ਦੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਦੇ ਹਨ ਤਾਂ 10 ਫ਼ੀਸਦੀ ਛੂਟ ਹੋਰ ਮਿਲੇਗੀ।

ਡੂਅਲ ਸਿੰਮ ਵਾਲਾ iVoomi V5 ਐਂਡਰੌਇਡ 7.0 ਨੂਗਾ ’ਤੇ ਚੱਲਦਾ ਹੈ। 5 ਇੰਚ ਦਾ FWVGSA ਡਿਸਪਲੇਅ ਹੈ। ਇਹ 1 GB RAM, 8 GB ਇੰਟਰਨਲ ਮੈਮਰੀ ਜਿਸਨੂੰ 128 GB ਤਕ ਵਧਾਇਆ ਜਾ ਸਕਦਾ ਹੈ, ਕਵਾਡਕੋਰ ਸਪਰੈੱਡਟਰੱਮ ਪ੍ਰੋਸੈਸਰ, 5 MP ਦੇ ਰੀਅਰ ਤੇ ਫਰੰਟ ਸੈਂਸਰ ਕੈਮਰੇ ਨਾਲ ਲੈਸ ਹੈ। ਇਸ ਵਿੱਚ ਐਲਈਡੀ ਫਲੈਸ਼ ਦੀ ਵੀ ਸਹੂਲਤ ਹੈ।