ਵਟਸਐਪ 'ਤੇ ਮੈਸੇਜ਼ ਫਾਰਵਰਡ ਕਰਨ ਵਾਲੇ ਜ਼ਰਾ ਬਚ ਕੇ !
ਏਬੀਪੀ ਸਾਂਝਾ | 08 Jun 2018 02:05 PM (IST)
ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਆਪਣੇ ਯੂਜਰਜ਼ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਹ ਫੀਚਰ ਫੇਕ ਮੈਸੇਜਸ ਨੂੰ ਟਾਰਗੇਟ ਕਰਨ ਲਈ ਲਿਆਂਦਾ ਗਿਆ ਹੈ ਜੋ ਯੂਜਰਜ਼ ਨੂੰ ਦੱਸੇਗਾ ਕਿ ਕਿਹੜਾ ਮੈਸੇਜ ਉਸ ਨੂੰ ਭੇਜਣ ਵਾਲੇ ਨੇ ਫਾਰਵਰਡ ਕੀਤਾ ਹੈ ਤੇ ਕਿਹੜਾ ਟਾਈਪ ਕਰਕੇ ਭੇਜਿਆ ਹੈ। ਇਸ ਨਵੇਂ ਫੀਚਰ ਨੂੰ ਅਜੇ ਵਟਸਐਪ ਬੇਟਾ ਵਰਜ਼ਨ ਲਈ ਲਿਆਂਦਾ ਗਿਆ ਹੈ। ਇਸ ਤਹਿਤ ਜੇਕਰ ਕਿਸੇ ਮੈਸੇਜ ਨੂੰ ਕੋਈ ਯੂਜ਼ਰ ਫਾਰਵਰਡ ਆਪਸ਼ਨ ਚੁਣ ਕੇ ਕੰਟੈਂਟ ਭੇਜਦਾ ਹੈ ਤਾਂ ਮੈਸੇਜ ਦੇ ਉੱਪਰ forwarded ਲਿਖਿਆ ਹੋਵੇਗਾ ਜਿਸ ਤੋਂ ਰਿਸੀਵਰ ਸਮਝ ਜਾਵੇਗਾ ਕਿ ਇਹ ਮੈਸੇਜ ਉਸ ਨੂੰ ਫਾਰਵਰਡ ਕੀਤਾ ਗਿਆ ਹੈ। ਜੇਕਰ ਯੂਜ਼ਰ ਮੈਸੇਜ ਨੂੰ ਕਾਪੀ ਤੇ ਪੇਸਟ ਕਰਕੇ ਕੰਟੈਂਟ ਭੇਜ ਰਿਹਾ ਹੈ ਤਾਂ ਕਿਸੇ ਤਰ੍ਹਾਂ ਦਾ forwarded ਟੈਗ ਨਹੀਂ ਨਜ਼ਰ ਆਏਗਾ। ਯਾਨੀ ਜੋ ਮੈਸੇਜ ਫਾਰਵਰਡ ਆਪਸ਼ਨ ਚੁਣ ਕੇ ਭੇਜੇ ਜਾਣਗੇ, ਸਿਰਫ ਉਹੀ ਮੈਸੇਜ 'ਚ ਯੂਜ਼ਰ ਜਾਣ ਪਾਉਣਗੇ ਕਿ ਮੈਸੇਜ ਟਾਈਪ ਨਹੀਂ ਫਾਰਵਰਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਹਾਲ ਹੀ 'ਚ iOS ਤੇ ਐਂਡਰਾਇਡ ਯੂਜ਼ਰਜ਼ ਲਈ ਪ੍ਰੀਡਿਕਟ ਫੀਚਰ ਲਿਆਂਦਾ ਹੈ ਜਿਸ ਤਹਿਤ ਯੂਜ਼ਰ ਮੀਡੀਆ ਸ਼ੇਅਰਿੰਗ ਹੋਰ ਵੀ ਤੇਜ਼ ਕਰ ਸਕਦੇ ਹਨ। ਪ੍ਰੀਡਿਕਟ ਅਪਲੋਡ ਫੀਚਰ 'ਚ ਯੂਜ਼ਰ 12 ਤਸਵੀਰਾਂ ਇੱਕੋ ਸਮੇਂ ਸ਼ੇਅਰ ਕਰ ਸਕਦਾ ਹੈ।