ਡੇਟਾ ਕਿਵੇਂ ਹੋਇਆ ਲੀਕ ?
ਫੇਸਬੁੱਕ ਵਿੱਚ ਵਰਤੋਂਕਾਰ ਨੂੰ ‘Audience Selector’ ਨਾਂ ਦਾ ਵਿਕਲਪ ਦਿੱਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਇਹ ਤੈਅ ਕੀਤਾ ਜਾਂਦਾ ਹੈ ਕਿ ਉਹ ਪੋਸਟ ਦੋਸਤਾਂ, ਕਿਸੇ ਗਰੁੱਪ ਜਾਂ ਕੁਝ ਤੈਅ ਲੋਕਾਂ ਨਾਲ ਹੀ ਸ਼ੇਅਰ ਹੋਏਗੀ ਪਰ ਬੱਗ ਕਾਰਨ 18 ਮਈ ਤੋਂ ਲੈ ਕੇ 27 ਮਈ ਤਕ ਕੁਝ ਫੇਸਬੁੱਕ ਯੂਜ਼ਰਸ ਨੇ ਜੋ ਵੀ ਪੋਸਟਾਂ ਪਾਈਆਂ, ਉਹ ਬਿਨਾਂ ਇਜਾਜ਼ਤ ਪਬਲਿਕ ਸ਼ੇਅਰ ਹੋ ਗਈਆਂ। ਬਿਨਾਂ ਯੂਜ਼ਰ ਦੀ ਜਾਣਕਾਰੀ Audience Selector ਦੀ ਸੈਟਿੰਗ ਬਦਲ ਗਈ।
ਫੇਸਬੁੱਕ ਦੇ ਚੀਫ਼ ਪ੍ਰਾਇਵੇਸੀ ਅਫ਼ਸਰ ਐਰਿਨ ਅਗੇਨ ਨੇ ਦੱਸਿਆ ਕਿ ਉਨ੍ਹਾਂ ਇਹ ਬੱਗ ਠੀਕ ਕਰ ਦਿੱਤਾ ਹੈ। ਬੀਤੇ ਕੱਲ੍ਹ ਉਨ੍ਹਾਂ ਉਹ ਸਾਰੇ ਯੂਜ਼ਰਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਨ੍ਹਾਂ ਦੀਆਂ ਫੇਸਬੁੱਕ ਪੋਸਟਾਂ ਇਸ ਬੱਗ ਨਾਲ ਪ੍ਰਭਾਵਿਤ ਹੋਈਆਂ ਸੀ। ਉਨ੍ਹਾਂ ਇਸ ਗ਼ਲਤੀ ਲਈ ਯੂਜ਼ਰਸ ਤੋਂ ਮੁਆਫ਼ੀ ਵੀ ਮੰਗੀ।
ਫੇਸਬੁੱਕ ਦੇ ਇੱਕ ਹਫ਼ਤੇ ’ਚ ਦੋ ਵਿਵਾਦ
ਨਿਊਯਾਰਕ ਟਾਈਮਜ਼ ਨੇ ਇਸੇ ਹਫ਼ਤੇ ਰਿਪੋਰਟ ਜਾਰੀ ਕੀਤੀ ਜਿਸ ਦੇ ਮੁਤਾਬਕ ਫੇਸਬੁੱਕ ਨੇ ਸੈਮਸੰਗ, ਹੁਆਵੇ ਤੇ ਐਪਲ ਵਰਗੀਆਂ 60 ਫੋਨ ਨਿਰਮਾਤਾ ਕੰਪਨੀਆਂ ਨਾਲ ਯੂਜ਼ਰਸ ਦਾ ਨਿੱਜੀ ਡੇਟਾ ਸਾਂਝਾ ਕੀਤਾ ਹੈ। ਇੰਨਾ ਹੀ ਨਹੀਂ, ਯੂਜ਼ਰਸ ਦੇ ਦੋਸਤਾਂ ਦਾ ਡੇਟਾ ਵੀ ਸਾਂਝਾ ਕੀਤਾ ਗਿਆ।
ਫੇਸਬੁੱਕ ਨੇ ਹਾਲੀਆ ਬਿਆਨ ਵਿੱਚ ਮੰਨਿਆ ਹੈ ਕਿ ਚੀਨ ਦੀਆਂ ਫੋਨ ਨਿਰਮਾਤਾ ਕੰਪਨੀਆਂ ਨਾਲ ਡੇਟਾ ਸ਼ੇਅਰ ਕੀਤਾ ਹੈ। ਫੇਸਬੁੱਕ ਨੇ ਸਾਲ 2010 ਵਿੱਚ ਕੰਪਨੀਆਂ ਨਾਲ ਡੇਟਾ ਸਬੰਧੀ ਇਹ ਸਮਝੌਤਾ ਕੀਤਾ ਸੀ। ਇਨ੍ਹਾਂ ਵਿੱਚੋਂ ਕਈ ਸਮਝੌਤੇ ਹਾਲ਼ੇ ਤਕ ਚੱਲ ਰਹੇ ਹਨ।