ਸੈਮਸੰਗ ਵੱਲੋਂ ਦੋ ਸਸਤੇ ਸਮਾਰਟਫੋਨਾਂ ਨਾਲ ਧਮਾਕਾ
ਏਬੀਪੀ ਸਾਂਝਾ | 20 Sep 2016 01:03 PM (IST)
ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਦਿੱਗਜ਼ ਇਲੈਕਟ੍ਰੈਨਿਕ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਦੋ ਨਵੇਂ ਸਮਾਰਟਫੋਨ ਗਲੈਕਸੀ J5 ਪ੍ਰਾਇਮ ਤੇ ਗਲੈਕਸੀ J7 ਪ੍ਰਾਇਮ ਲਾਂਚ ਕੀਤਾ ਹੈ। ਇਹ ਸਮਾਰਟਫੋਨ ਭਾਰਤ ਵਿੱਚ ਹੀ ਬਣੇ s ਸਿਕਿਓਰ ਤੇ A ਪਾਵਰ ਪਲਾਨਿੰਗ ਨਾਲ ਲੈਸ ਹੈ। ਇਸ ਨਾਲ ਡਿਵਾਇਸ ਨੂੰ ਜ਼ਿਆਦਾ ਸਿਕਿਓਰਿਟੀ ਤੇ ਜ਼ਿਆਦਾ ਬੈਟਰੀ ਪਾਵਰ ਦੇ ਨਾਲ ਕਈ ਹੋਰ ਫੀਚਰਸ ਮਿਲਦੇ ਹਨ। ਗਲੈਕਸੀ J5 ਪ੍ਰਾਇਮ ਦੀ ਕੀਮਤ 14,790 ਰੁਪਏ ਤੇ J7 ਪ੍ਰਾਇਮ ਦੀ ਕੀਮਤ 18,790 ਰੁਪਏ ਹੈ। ਗਲੈਕਸੀ J7 ਵਿੱਚ 5.5 ਇੰਚ ਫੁੱਲ ਐਚ.ਡੀ. ਡਿਸਪਲੇ 2.5ਡੀ ਗੋਰਿੱਲਾ ਗਲਾਸ ਹੈ। ਉੱਥੇ ਹੀ, ਇਸ ਵਿੱਚ 1.6GHz ਆਕਟਾਕੋਰ Exynos 7870 ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਤੇ 16 ਜੀ.ਬੀ. ਆਨਬੋਰਡ ਮੈਮਰੀ ਦਿੱਤੀ ਗਈ ਹੈ, ਜਿਸ ਨਾਲ ਮੈਮਰੀ ਕਾਰਡ ਦੇ ਜ਼ਰੀਏ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 3300mAh ਦੀ ਬੈਟਰੀ ਹੈ ਤੇ ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਲਾਂਚ ਹੋਏ ਦੂਜੇ ਸਮਾਰਟਫੋਨ ਗਲੈਕਸੀ J5 ਪ੍ਰਾਇਮ ਵਿੱਚ 5 ਇੰਚ ਐਚ.ਡੀ. ਡਿਸਪਲੇ, ਕਵਾਰਡਕੋਰ ਪ੍ਰੋਸੈਸਰ, 2 ਜੀ.ਬੀ, ਰੈਮ, 16 ਜੀ.ਬੀ. ਆਨਬੋਰਡ ਮੈਮਰੀ (256 ਤੱਕ ਵਧਾਇਆ ਜਾ ਸਕਦਾ ਹੈ।), 2400mAh ਬੈਟਰੀ ਦਿੱਤੀ ਗਈ ਹੈ। ਫੋਟੋਗਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਹੈ। ਬਾਜ਼ਾਰ ਵਿੱਚ ਇਹ ਸਮਾਰਟਫੋਨ ਦੋ ਕਾਲੇ ਤੇ ਗੋਲਡ ਕਲਰ ਵੈਰੀਐਂਟ ਵਿੱਚ ਉਪਲਬਧ ਹੈ।