ਜਾਪਾਨ ਨੇ ਬਣਾਈ ਉੱਡਣ ਵਾਲੀ ਕਾਰ
ਏਬੀਪੀ ਸਾਂਝਾ | 06 Aug 2019 03:11 PM (IST)
ਜਾਪਾਨ ਦੀ ਇਲੈਕਸਟ੍ਰੋਨਿਕਸ ਕੰਪਨੀ ਐਨਈਸੀ ਕਾਰਪ ਨੇ ਸੋਮਵਾਰ ਨੂੰ ਆਪਣੀ ਉੱਡਣ ਵਾਲੀ ਕਾਰ ਦੀ ਝਲਕ ਦਿਖਾਈ। ਪ੍ਰੀਖਣ ਦੌਰਾਨ ਇਹ 3 ਮੀਟਰ ਯਾਨੀ 10 ਫੁੱਟ ਤਕ ਉੱਚੀ ਗਈ। ਕਰੀਬ ਇੱਕ ਮਿੰਟ ਤਕ ਹਵਾ ‘ਚ ਵੀ ਰਹੀ।
ਨਵੀਂ ਦਿੱਲੀ: ਜਾਪਾਨ ਦੀ ਇਲੈਕਸਟ੍ਰੋਨਿਕਸ ਕੰਪਨੀ ਐਨਈਸੀ ਕਾਰਪ ਨੇ ਸੋਮਵਾਰ ਨੂੰ ਆਪਣੀ ਉੱਡਣ ਵਾਲੀ ਕਾਰ ਦੀ ਝਲਕ ਦਿਖਾਈ। ਪ੍ਰੀਖਣ ਦੌਰਾਨ ਇਹ 3 ਮੀਟਰ ਯਾਨੀ 10 ਫੁੱਟ ਤਕ ਉੱਚੀ ਗਈ। ਕਰੀਬ ਇੱਕ ਮਿੰਟ ਤਕ ਹਵਾ ‘ਚ ਵੀ ਰਹੀ। ਇਹ ਕਾਰ ਡ੍ਰੋਨ ਦੀ ਤਰ੍ਹਾਂ ਵੱਡੀ ਮਸ਼ੀਨ ਵਰਗੀ ਹੈ। ਇਸ ਨੂੰ ਚਾਰ ਪੱਖੇ ਲੱਗੇ ਹਨ। ਐਨਈਸੀ ਨੇ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ ਇਹ ਪ੍ਰੀਖਣ ਇੱਕ ਜਾਲਨੁਮਾ ਪਿੰਜਰੇ ‘ਚ ਕੀਤਾ ਹੈ।