ਦੂਰਸੰਚਾਰ ਕੰਪਨੀਆਂ ਵਿੱਚ ਇੱਕ ਵਾਰ ਫਿਰ ਖਹਿਬਾਜ਼ੀ ਨੇ ਗਾਹਕਾਂ ਲਈ ਡਾਟਾ ਦੀ ਝੜੀ ਲਾ ਦਿੱਤੀ ਹੈ। ਗਣਤੰਤਰ ਦਿਵਸ ਮੌਕੇ ਰਿਲਾਇੰਸ ਜੀਓ ਨੇ ਨਵੀਂ ਡਾਟਾ ਯੋਜਨਾ ਸ਼ੁਰੂ ਕੀਤੀ ਸੀ। ਜੀਓ ਦੇ ਮੁਕਾਬਲੇ ਏਅਰਟੈੱਲ ਨੇ ਆਪਣਾ ਡਾਟਾ ਪਲਾਨ ਵੀ ਬਦਲ ਦਿੱਤਾ ਹੈ।

147 ਰੁਪਏ ਵਾਲੇ ਰਿਲਾਇੰਸ ਜੀਓ ਦੇ ਪਲਾਨ ਨੂੰ ਚੁਣੌਤੀ ਦੇਣ ਲਈ, ਏਅਰਟੈੱਲ ਨੇ 149 ਰੁਪਏ ਦੇ ਰੀਚਾਰਜ ਪਲਾਨ ਵਿੱਚ ਬਦਲਾਅ ਕੀਤਾ ਹੈ। ਏਅਰਟੈਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ 149 ਰੁਪਏ ਦੇ ਰੀਚਾਰਜ ਨਾਲ ਹਰ ਰੋਜ਼ 1 GB ਡਾਟਾ ਮਿਲੇਗਾ। ਇਸ ਦੇ ਨਾਲ ਹੀ ਉਹ ਬੇਅੰਤ ਕਾਲਿੰਗ ਪ੍ਰਾਪਤ ਕਰਨਗੇ ਤੇ ਹਰ ਰੋਜ਼ 100 ਸੁਨੇਹੇ ਭੇਜ ਸਕਣਗੇ। ਇਸ ਪੈਕ ਦੀ ਵੈਲੇਡਿਟੀ 28 ਦਿਨ ਹੋਵੇਗੀ।

ਇਸ ਦੇ ਨਾਲ ਹੀ ਏਅਰਟੈੱਲ ਦੇ 199, 448 ਤੇ 509 ਰੁਪਏ ਦੇ ਪਲਾਨਾਂ ਵਿੱਚ ਦੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। 199 ਰੁਪਏ ਰੀਚਾਰਜ ਕਰਨ 'ਤੇ, ਤੁਹਾਨੂੰ ਹੁਣ ਹਰ ਰੋਜ਼ 1GB ਦੀ ਬਜਾਏ 1.4GB ਡਾਟਾ ਮਿਲੇਗਾ। ਇਸ ਰਿਚਾਰਜ ਪਲਾਨ ਵਿੱਚ ਬੇਅੰਤ ਕਾਲਿੰਗ ਮਿਲ਼ੇਗੀ। 199 ਰੁਪਏ ਦੀ ਰੀਚਾਰਜ ਪੈਕ ਦੀ ਵੈਲੇਡਿਟੀ ਵੀ 28 ਦਿਨ ਹੋਵੇਗੀ।

448 ਰੁਪਏ ਤੇ 509 ਰੁਪਏ ਦੇ ਰਿਚਾਰਜ ਵਿੱਚ ਹੁਣ ਹਰ ਰੋਜ਼ 1GB ਦੀ ਬਜਾਏ 1.4GB ਡਾਟਾ ਮਿਲੇਗਾ। 448 ਰੁਪਏ ਦੇ ਰੀਚਾਰਜ ਪਲਾਨ ਦੀ ਵੈਧਤਾ 82 ਦਿਨ ਹੈ ਜਦੋਂਕਿ 509 ਰੁਪਏ ਦੇ ਪਲਾਨ 90 ਦਿਨ ਲਈ ਹੋਵੇਗਾ।

ਇਨ੍ਹਾਂ ਰੀਚਾਰਜ ਪਲਾਨਾਂ ਤੋਂ ਇਲਾਵਾ, 399 ਰੁਪਏ ਦੇ ਪਾਲਾਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 399 ਰੁਪਏ ਦੀ ਰੀਚਾਰਜ ਕਰਨ 'ਤੇ ਤੁਹਾਨੂੰ ਹਰ ਰੋਜ਼ 1 GB ਡਾਟਾ ਮਿਲੇਗਾ। ਇਸ ਪਲਾਨ ਦੀ ਵੈਧਤਾ 84 ਦਿਨ ਹੈ।

ਹਾਲ ਹੀ ਵਿੱਚ, ਜੀਓ ਨੇ ਆਪਣੇ ਡਾਟਾ ਪਲਾਨਾਂ ਵਿੱਚ ਇੱਕ ਬਦਲਾਅ ਕੀਤਾ ਤੇ ਹਰ ਰੋਜ਼ 1GB ਦੀ ਬਜਾਏ 1.5 ਡਾਟਾ ਦੇਣ ਦਾ ਐਲਾਨ ਕੀਤਾ ਸੀ।