Jio ਤੇ Xiaomi ਹੋਣਗੇ ਇਕੱਠੇ, ਟੈਲੀਕਾਮ ਇੰਡਸਟਰੀ 'ਚ ਕਰਨਗੇ ਵੱਡਾ ਧਮਾਕਾ
ਏਬੀਪੀ ਸਾਂਝਾ | 25 Jan 2018 06:50 PM (IST)
ਨਵੀਂ ਦਿੱਲੀ: ਟੈਲੀਕਾਮ ਆਪ੍ਰੇਟਰ ਰਿਲਾਇੰਸ ਜੀਓ ਨੇ ਚੀਨੀ ਮੋਬਾਈਲ ਕੰਪਨੀ ਸ਼ਿਓਮੀ ਨਾਲ ਸਾਂਝੇਦਾਰੀ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਪਾਰਟਨਰਸ਼ਿਪ ਰਾਹੀਂ ਜੀਓ ਦੇ ਸਟੋਰ 'ਤੇ ਸ਼ਿਓਮੀ ਦੇ ਉਤਪਾਦ ਮਿਲਣਗੇ। ਇਸ ਤੋਂ ਪਹਿਲਾਂ ਜੀਓ ਨੇ ਇਸੇ ਤਰ੍ਹਾਂ ਦੀ ਹਿੱਸੇਦਾਰੀ ਐਪਲ ਨਾਲ ਵੀ ਕੀਤੀ ਹੋਈ ਹੈ। ਗੈਜੇਟ ਨਾਓ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਂਝੇਦਾਰੀ ਨਾਲ ਸ਼ਿਓਮੀ ਆਪਣੇ ਹੋਰ ਪ੍ਰੋਡਕਟ ਵੀ ਭਾਰਤ ਵਿੱਚ ਉਤਾਰ ਸਕਦੀ ਹੈ। ਸ਼ਿਓਮੀ ਸਮਾਰਟਫੋਨ ਤੋਂ ਇਲਾਵਾ ਕਈ ਤਰ੍ਹਾਂ ਦੇ ਇਲੈਕਟ੍ਰੌਨਿਕ ਉਤਪਾਦ ਦਾ ਨਿਰਮਾਣ ਕਰਦੀ ਹੈ। ਇਹ ਵੀ ਕਿਆਸੇ ਲਾਏ ਜਾ ਰਹੇ ਹਨ ਕਿ ਜੀਓ ਆਪਣੇ ਸਮਾਰਟ ਟੈਲੀਵਿਜ਼ਨ ਨੂੰ ਜਾਰੀ ਕਰਨ ਲਈ ਵੀ ਸ਼ਿਓਮੀ ਨਾਲ ਸਾਂਝੇਦਾਰੀ ਕਰਨ ਨੂੰ ਤਰਜੀਹ ਦੇ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਕੰਪਨੀਆਂ ਮਿਲ ਕੇ ਸਮਾਰਟਫ਼ੋਨ ਮਾਡਲ ਪੇਸ਼ ਕਰ ਸਕਦੀਆਂ ਹਨ।