ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ। ਦੋ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਕੰਪਨੀ ਆਪਣੇ ਗਾਹਕਾਂ ਲਈ ਬੇਹੱਦ ਖ਼ਾਸ ਆਫਰ ਲੈ ਕੇ ਆਈ ਹੈ। ਗਾਹਕਾਂ ਲਈ ‘ਜੀਓ ਸੈਲੀਬ੍ਰੇਸ਼ਨ ਪੈਕ’ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਗਾਹਕਾਂ ਨੂੰ 11 ਸਤੰਬਰ ਤਕ ਪ੍ਰਤੀ ਦਿਨ 2 GB ਡੇਟਾ ਫਰੀ ਦਿੱਤਾ ਜਾ ਰਿਹਾ ਸੀ। ਹੁਣ ਫਿਰ ਜੀਓ ਨੇ ਖ਼ਾਸ ਆਫਰ ਪੇਸ਼ ਕੀਤਾ ਹੈ।

ਇਸ ਆਫਰ ਤਹਿਤ ਗਾਹਕਾਂ ਨੂੰ 16GB ਦਾ ਕੰਪਲੀਮੈਂਟਰੀ ਡੇਟਾ ਦਿੱਤਾ ਜਾ ਰਿਹਾ ਹੈ। ਜੀਓ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਪਲਾਨ ਨੂੰ ਸਿਰਫ 100 ਰੁਪਏ ਵਿੱਚ ਦੇ ਰਿਹਾ ਹੈ। ਇਸ ਆਫਰ ਤਹਿਤ ਗਾਹਕ ਨੂੰ ਫਰੀ ਅਨਲਿਮਟਿਡ ਵਾਇਸ ਕਾਲਾਂ ਤੇ 2 GB ਡੇਟਾ ਮਿਲਦਾ ਹੈ। ਜੀਓ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਪਲਾਨ 399 ਰੁਪਏ ਦਾ ਹੈ ਤੇ 100 ਰੁਪਏ ਦਾ ਡਿਸਕਾਊਂਟ ਮਿਲਣ ਬਾਅਦ ਇਹ ਪਲਾਨ 299 ਰੁਪਏ ਦਾ ਹੋ ਜਾਂਦਾ ਹੈ।

100 ਰੁਪਏ ਦਾ ਕੈਸ਼ਬੈਕ ਪ੍ਰੀਪੇਡ ਗਾਹਕਾਂ ਨੂੰ ਮਿਲੇਗਾ। ਮਾਈ ਜੀਓ ਐਪ ਜ਼ਰੀਏ ਗਾਹਕ ਇਸ ਵਾਊਚਰ ਦਾ ਇਸਤੇਮਾਲ ਕਰ ਸਕਦੇ ਹਨ। ਬਚੇ ਹੋਏ 50 ਰੁਪਏ ਵਾਲੇ ਵਾਊਚਰ ਨੂੰ ਫੋਨ ਪੇਅ ਜ਼ਰੀਏ ਰਿਚਾਰਜ ਕੀਤਾ ਜਾ ਸਕਦਾ ਹੈ। ਇਹ ਲਿਮਟਿਡ ਆਫਰ ਹੈ ਜੋ 12 ਸਤੰਬਰ ਤੋਂ 21 ਸਤੰਬਰ ਤਕ ਚੱਲੇਗਾ।