ਚੰਡੀਗੜ੍ਹ: ਜੀਓ ਵੱਲੋਂ ਆਪਣੇ ਗਾਹਕਾਂ ਨਾਲ ਕੀਤਾ ਵਾਅਦੇ ਮੁਤਾਬਕ ਜੀਓ ਫੋਨ ’ਤੇ ਜਲਦ ਹੀ ਵ੍ਹੱਟਸਐਪ ਦਾ ਆਨੰਦ ਮਾਣਿਆ ਜਾ ਸਕੇਗਾ। ਵ੍ਹੱਟਸਐਪ ਨੇ ਜੀਓ ਵਰਤਣ ਵਾਲਿਆਂ ਲਈ ਐਪ ਦਾ ਨਵਾਂ ਵਰਸ਼ਨ ਤਿਆਰ ਕੀਤਾ ਹੈ ਜਿਸ ਨੂੰ ਜੀਓ ਫੋਨ ’ਤੇ ਇੰਸਟਾਲ ਕੀਤਾ ਜਾ ਸਕਦਾ ਹੈ।
ਜੀਓ ਨੇ ਸੋਮਵਾਰ ਨੂੰ ਵ੍ਹੱਟਸਐਪ ਦੇ ਇਸ ਵਰਸ਼ਨ ਨੂੰ ਐਪ ਸਟੋਰ ’ਤੇ ਲਾਂਚ ਕਰ ਦਿੱਤਾ ਹੈ। ਜੀਓ ਯੂਜ਼ਰਸ 20 ਸਤੰਬਰ ਤੋਂ ਆਪਣੇ ਫੋਨ ਵਿੱਚ ਇਸ ਨੂੰ ਡਾਊਨਲੋਡ ਕਰ ਸਕਦੇ ਹਨ। ਵ੍ਹੱਟਸਐਪ ਦਾ ਨਵਾਂ ਵਰਸ਼ਨ ਜੀਓ ਫੋਨ ਤੇ ਜੀਓ ਫੋਨ 2, ਦੋਵਾਂ ਨੂੰ ਸਪੋਰਟ ਕਰੇਗਾ।
ਜੀਓ ਦੀ ਸੈਕੰਡ ਜੈਨਰੇਸ਼ਨ ਦਾ ਫੋਨ ‘ਜੀਓ ਫੋਨ 2’ ਇਸੇ ਸਾਲ 2 ਅਗਸਤ ਨੂੰ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 2,999 ਰੁਪਏ ਹੈ। ਇਹ ਫੋਨ 2.4 ਇੰਚ ਦੀ ਕਿਊਵੀਡੀਏ (320x240 ਪਿਕਸਲ ਰੈਜ਼ੋਲਿਊਸ਼ਨ), ਕਵਾਰਟੀ ਕੀਬੋਰਡ, 512MB ਰੈਮ ਤੇ 4GB ਇੰਟਰਨਲ ਸਟੋਰੇਜ ਨਾਲ ਲੈਸ ਹੈ।