ਫੋਨ ਵਿੱਤ 5.9 ਇੰਚ ਦੀ ਫੁੱਲ HD+ ਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਆਸਪੈਕਟ ਰੇਸ਼ੋ 18:9 ਹੈ। ਫੋਨ ਐਂਡਰੌਇਡ 8.1 ’ਤੇ ਕੰਮ ਕਰਦਾ ਹੈ। ਫੋਨ ਵਿੱਚ ਸਨੈਪਡਰੈਗਨ 630 ਪ੍ਰੋਸੈਸਰ ਦੀ ਸੁਵਿਧਾ ਦਿੱਤੀ ਗਈ ਹੈ। ਇਹ 6 GB ਰੈਮ ਤੇ 64 GB ਇੰਟਰਨਲ ਸਟੋਰਜ ਨਾਲ ਲੈਸ ਹੈ ਜਿਸ ਨੂੰ ਮੈਮਰੀ ਕਾਰਡ ਨਾਲ 128 GB ਤਕ ਵਧਾਇਆ ਜਾ ਸਕਦਾ ਹੈ। ਮੋਟੋ ਜੀ6 ਕਈ ਮੋਟੋ ਐਕਸ਼ਨ ਨੂੰ ਸਪੋਰਟ ਕਰਦਾ ਹੈ ਜਿਨ੍ਹਾਂ ਵਿੱਚ ਡਾਲਬੀ ਆਡੀਓ ਸਪੋਰਟ ਤੇ ਫਿੰਗਰਪ੍ਰਿੰਟ ਸੈਂਸਰ ਸ਼ਾਮਲ ਹਨ।
ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 12 ਤੇ 5 MP ਕੈਮਰੇ ਦਿੱਤੇ ਗਏ ਹਨ। ਇਹ ਗੂਗਲ ਲੈਂਜ਼ ਸਪੋਰਟ ਤੇ QR ਕੋਡ ਸਕੈਨਰ ਨਾਲ ਆਉਂਦੇ ਹਨ। ਫੋਨ ਦਾ ਫਰੰਟ ਕੈਮਰਾ 8 MP ਦਾ ਹੈ ਜੋ ਫੇਸ ਅਨਲਾਕ ਫੀਚਰ ਨਾਲ ਲੈਸ ਹੈ। ਫੋਨ ਵਿੱਚ ਡੂਅਲ ਸਿੰਮ, 4G LTE,ਬਲੂਟੁੱਥ, USB ਟਾਈਪ ਸੀ ਤੇ ਹੋਰ ਕਈ ਸੁਵਿਧਾਵਾਂ ਹਨ।
ਪੈਅਟੀਐਮ ਮਾਲ ਤੋਂ ਖਰੀਦਣ ’ਤੇ ਫੋਨ ’ਤੇ 3 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ। ਰਿਲਾਇੰਸ ਜੀਓ ਸਬਸਕ੍ਰਾਈਬਰਸ ਇਸ ਫੋਨ ਨੂੰ ਖਰੀਦਣ ’ਤੇ ਕੁੱਲ 4,450 ਰੁਪਏ ਦਾ ਫਾਇਦਾ ਚੁੱਕ ਸਕਦੇ ਹਨ।