ਚੰਡੀਗੜ੍ਹ: ਗੂਗਲ ਅਧਿਕਾਰਿਤ ਆਨਲਾਈਨ ਵੀਡੀਓ ਸਟਰੀਮਿੰਗ ਪਲੇਟਫਾਰਮ ਯੂਟਿਊਬ ਪਹਿਲਾਂ ਵੀਡੀਓ ਅਪਲੋਡ ਕਰਨ ਤੇ ਉਸ ਨੂੰ ਲੋਕਾਂ ਤਕ ਪਹੁੰਚਾਉਣ ਤਕ ਹੀ ਸੀਮਤ ਸੀ ਪਰ ਹੁਣ ਕੰਪਨੀ ਇਸ ਪਲੇਟਫਾਰਮ ’ਤੇ ਆਪਣੀਆਂ ਖ਼ੁਦ ਦੀਆਂ ਵੀਡੀਓਜ਼ ਬਣਾਏਗੀ। ਇਸ ਨੂੰ ਯੂਟਿਊਬ ਪ੍ਰੀਮੀਅਮ ਪੇਡ ਸਰਵਿਸ ਵਜੋਂ ਜਾਣਿਆ ਜਾਏਗਾ।

ਫਿਲਹਾਲ ਭਾਰਤ ਵਿੱਚ ਵੀਡੀਓ ਸਟਰੀਮਿੰਗ ਲਈ ‘Originals’ ਦਾ ਆਗਾਜ਼ ਮਿਊਜ਼ੀਸ਼ੀਅਨ ਏ ਆਰ ਰਹਿਮਾਨ ਦੇ ਸ਼ੋਅ ਨਾਲ ਹੋਇਆ ਹੈ। ਔਸਕਰ ਜੇਤੂ ਰਹਿਮਾਨ ਇਸ ਸ਼ੋਅ ਨੂੰ ਹੋਸਟ ਕਰੇਗਾ। ਵੇਸੇ ਤਾਂ ਇਹ ਪ੍ਰੀਮੀਅਮ ਸਰਵਿਸ ਸਿਰਫ ਓਰੀਜਨਲਸ ’ਤੇ ਹੀ ਉਪਲਬਧ ਹੈ ਪਰ ਭਰਤ ਵਿੱਚ ਪਹਿਲਾ ਓਰੀਜਨਲਸ ਸ਼ੋਅ ਐਡ ਸਪੋਰਟਿਡ ਹੋਏਗਾ ਤੇ ਸਭ ਲਈ ਮੁਫ਼ਤ ਹੋਏਗਾ।

ਭਾਰਤ ਵਿੱਚ ਇਸ ਤੋਂ ਪਹਿਲਾਂ ਹੀ ਨੈਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ ਤੇ ਹੌਟਸਟਾਰ ਜਿਹੇ ਆਨਲਾਈਨ ਵੀਡੀਓ ਸਟਰੀਮਿੰਗ ਪਲੇਟਫਾਰਮ ਉਪਲੱਬਧ ਹਨ। ਹੌਟਸਟਾਰ ’ਤੇ ਤਾਂ ਪਹਿਲਾਂ ਤੋਂ ਹੀ ਰੈਡੀ ਇਨ ਹਾਊਸ ਕੰਟੈਂਟ ਹੁੰਦਾ ਹੈ ਪਰ ਨੈਟਫਲਿਕਸ ਤੇ ਅਮੇਜ਼ਨ ਪ੍ਰਾਈਮ ਵੀਡੀਓ ਸਟਰੀਮਿੰਗ ਪਲੇਟਫਾਰਮ ਗੇ ਨਾਲ ਨਾਲ ਕੰਟੈਂਟ ਪ੍ਰੋਡਿਊਸਰਜ਼ ਵੀ ਹਨ। ਜ਼ਾਹਰ ਹੈ ਕਿ ਨੈਟਫਲਿਕਸ ਤੇ ਅਮੇਜ਼ਨ ਪ੍ਰਾਈਮ ਵੀਡੀਓ ਹੁਣ ਯੂਟਿਊਬ ਨੂੰ ਆਪਣੇ ਸਭ ਤੋਂ ਵੱਡੇ ਮੁਕਾਬਲੇਬਾਜ਼ ਵਜੋਂ ਵੇਖਣਗੇ।

ਰਿਪੋਰਟਾਂ ਮੁਤਾਬਕ ਯੂਟਿਊਬ ਪੂਰੀ ਦੁਨੀਆ ਵਿੱਚ ਹੁਣ ਤਕ ਕਰੀਬ 60 ਓਰੀਜਨਲਸ ਪ੍ਰਾਜੈਕਟ ਰਿਲੀਜ਼ ਕਰ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ 2019 ਵਿੱਚ ਅਜਿਹੇ 50 ਹੋਰ ਪ੍ਰੋਜੈਕਟ ਲਉਣ ਦੀ ਤਿਆਰੀ ਹੈ। ਓਰੀਜਨਲਸ ਲਿਆਉਣ ਦਾ ਫਾਇਦਾ ਇਹ ਹੋਏਗਾ ਕਿ ਵਿਗਿਆਪਨਾਂ ਤੋਂ ਹੋਣ ਵਾਲੇ ਮੁਨਾਫ਼ੇ ’ਤੇ ਸਿਰਫ ਯੂਟਿਊਬ ਦਾ ਹੀ ਅਧਿਕਾਰ ਹੋਏਗਾ।