ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਹਰ ਰੋਜ਼ ਦੇ ਟੈਰਿਫ ਪਲਾਨ ਨੂੰ ਟੱਕਰ ਦੇਣ ਲਈ ਹੁਣ ਆਈਡੀਆ ਤੇ ਏਅਰਟੈੱਲ ਨੇ ਨਵੇਂ ਪਲਾਨ ਉਤਾਰੇ ਹਨ। ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਨੂੰ ਧਿਆਨ 'ਚ ਰੱਖ ਕੇ ਉਤਾਰੇ ਹਨ ਜੋ ਹਰ ਦਿਨ 1 ਜੀਬੀ ਡੇਟਾ ਦਾ ਖ਼ਪਤ ਕਰਦੇ ਹਨ। ਏਅਰਟੈੱਲ ਤੇ ਆਈਡੀਆ ਨੇ ਇਸ ਲਈ 495 ਰੁਪਏ ਵਾਲਾ ਪਲਾਨ ਉਤਾਰਿਆ ਹੈ ਜੋ ਜੀਓ ਦੇ 399 ਰੁਪਏ ਵਾਲੇ ਪਲਾਨ ਨੂੰ ਟੱਕਰ ਦਵੇਗਾ।
495 ਰੁਪਏ 'ਚ ਏਅਰਟੈੱਲ ਤੇ ਆਈਡੀਆ ਆਪਣੇ ਗਾਹਕਾਂ ਨੂੰ ਹਰ ਦਿਨ 1 ਜੀਬੀ ਡੇਟਾ ਤੇ ਅਸੀਮਤ ਕਾਲ ਦੇ ਰਹੇ ਹਨ। ਇਹ ਪਲਾਨ 84 ਦਿਨ ਦੀ ਵੈਲਿਡੀਟੀ ਨਾਲ ਆਉਂਦਾ ਹੈ ਜਿਸ 'ਚ ਕੁੱਲ 84 ਜੀਬੀ ਡੇਟਾ ਤੇ ਕਾਲਿੰਗ ਮਿੰਟ ਮਿਲਣਗੇ।
ਏਅਰਟੈੱਲ ਤੇ ਆਈਡੀਆ ਦੇ ਪਲਾਨ 'ਚ ਹਰ ਦਿਨ 300 ਮਿੰਟ ਤੇ ਇੱਕ ਹਫ਼ਤੇ 1200 ਮਿੰਟ ਤੱਕ ਦੀ ਮੁਫ਼ਤ ਕਾਲ ਕਰ ਸਕਦੇ ਹਾਂ। ਖਾਸ ਗੱਲ ਇਹ ਹੈ ਕਿ ਇਹ ਪਲਾਨ ਨਵੇਂ ਪ੍ਰੀਪੇਡ ਉਪਭੋਗਤਾਵਾਂ ਦੇ ਲਈ ਹੀ ਹੋਵੇਗਾ।