ਨਵੀਂ ਦਿੱਲੀ: ਘਰੇਲੂ ਸਮਾਰਟਫੋਨ ਨਿਰਮਾਤਾ ਸਵਾਈਪ ਟੈਕਨਾਲੌਜੀ ਨੇ ਆਪਣੀ ਏਲੀਟ ਸੀਰੀਜ਼ ਦਾ ਵਿਸਥਾਰ ਕਰਦਿਆਂ ਸ਼ਨੀਵਾਰ ਨੂੰ 4ਜੀ ਸਮਾਰਟਫੋਨ "ਏਲੀਟ ਪ੍ਰੋ" ਲਾਂਚ ਕੀਤਾ। ਇਸ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਇਹ ਸਨੈਪਡੀਲ 'ਤੇ 8 ਅਕਤੂਬਰ ਤੋਂ ਵਿਕਰੀ ਲਈ ਉਪਲਬਧ ਹੋਵੇਗਾ।


ਇਸ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿੱਚ 5 ਇੰਚ ਐਚਡੀ ਆਈਪੀਐਸ ਡਿਸਪਲੇ ਹੈ ਤੇ "ਏਲੀਟ ਪ੍ਰੋ" ਵਿੱਚ 1.4GHz ਕਵਾਡ-ਕੌਰ ਪ੍ਰੋਸੈਸਰ ਹੈ। ਇਸ ਵਿੱਚ ਤਿੰਨ ਜੀਬੀ ਰੈਮ ਤੇ 32 ਜੀਬੀ ਰੋਮ ਹੈ, ਜਿਸ ਨੂੰ ਮੈਮਰੀ ਕਾਰਡ ਜ਼ਰੀਏ 64 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾ ਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਫਿੰਗਰ ਪਰਿੰਟ ਸੈਂਸਰ ਦੇ ਨਾਲ ਆਉਂਦਾ ਹੈ।

ਐਂਡਰਾਇਡ 6.0 ਮਾਰਸ਼ਮੈਲੋ ਤੇ ਚੱਲਣ ਵਾਲਾ ਇਹ ਸਮਾਰਟਫੋਨ 2,500 mAH ਦੀ ਬੈਟਰੀ ਦੇ ਨਾਲ ਆਉਂਦਾ ਹੈ। ਸਵਾਈਪ ਟੈਕਨਾਲੌਜੀ ਦੇ ਸੀਈਓ ਸ਼੍ਰੀਪਾਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਵਾਈਪ "ਏਲੀਟ ਪ੍ਰੋ" ਵਿੱਚ ਅਜਿਹੀਆਂ ਕਈ ਵਿਸ਼ੇਸ਼ਤਾਵਾਂ ਹਨ, ਜੋ ਪੈਸੇ ਦੇ ਸਹੀ ਮੁੱਲ ਤੇ ਬਿਹਤਰ ਕਵਾਲਟੀ ਦੇਣ ਲਈ ਸਾਡੇ ਵਾਅਦੇ 'ਤੇ ਅਧਾਰਤ ਹੈ।