ਨਵੀਂ ਦਿੱਲੀ: ਦੀਵਾਲੀ ਦਾ ਤਿਉਹਾਰ ਬੱਸ ਆਉਣ ਹੀ ਵਾਲਾ ਹੈ। ਅਜਿਹੇ ਵਿੱਚ ਤੁਸੀਂ ਸਾਰੇ ਕੁਝ ਖਾਸ ਖਰੀਦਦਾਰੀ ਕਾਰਨ ਜਾਂ ਫਿਰ ਆਪਣੀਆਂ ਚਹਾਉਣ ਵਾਲਿਆਂ ਨੂੰ ਤੋਹਫੇ ਦੇਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵਧੀਆ ਮੌਕਾ ਹੈ। ਜੇਕਰ ਤੁਸੀਂ ਇਸ ਦੀਵਾਲੀ ਮੌਕੇ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁਝ ਅਜਿਹੇ ਸਮਾਰਟਫੋਨ ਬਾਰੇ ਜੋ ਤੁਹਾਡੀ ਦੀਵਾਲੀ ਨੂੰ ਖਾਸ ਬਣਾ ਦੇਣਗੇ।

ਜੇਕਰ ਤੁਸੀਂ ਇਸ ਤਿਉਹਾਰ ਦੇ ਮੌਸਮ ਵਿੱਚ ਆਪਣੇ ਫੋਨ ਨੂੰ ਰਿਪਲੇਸ ਕਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਆਈਫੋਨ 8 ਤੇ ਆਈਫੋਨ 8 ਪਲੱਸ ਤੁਹਾਡੇ ਲਈ ਚੰਗੇ ਵਿਕਲਪ ਹੋ ਸਕਦੇ ਹਨ। ਇਹ ਫੋਨ ਹਾਲੇ ਤਿੰਨ ਰੰਗਾਂ ਵਿੱਚ ਉਪਲਬਧ ਹਨ। ਅਮੇਜ਼ਨ 'ਤੇ ਹਾਲੇ ਆਈਫੋਨ 8 ਦੇ 64ਜੀਬੀ ਵੈਰੀਐਂਟ ਤੇ 4000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਛੋਟ ਤੋਂ ਬਾਅਦ ਤੁਸੀਂ ਇਸ ਆਈਫੋਨ ਨੂੰ ਮਹਿਜ਼ 59,999 ਰੁਪਏ ਵਿੱਚ ਖਰੀਦ ਸਕਦੇ ਹੋ।

ਉੱਥੇ ਦੂਜੇ ਪਾਸੇ ਆਈਫੋਨ 8 ਪਲੱਸ 'ਤੇ ਵੀ 4000 ਦਾ ਡਿਸਕਾਉਂਟ ਮਿਲ ਰਿਹਾ ਹੈ। ਇਸ ਡਿਸਕਾਉਂਟ ਨਾਲ ਤੁਸੀਂ ਇਸ ਨੂੰ 69,985 ਰੁਪਏ ਵਿੱਚ ਖਰੀਦ ਸਕਦੇ ਹੋ। ਬਾਜ਼ਾਰ ਵਿੱਚ ਇਸ ਦੀ ਕੀਮਤ 73,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਦੋਵੇਂ ਫੋਨ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੇ ਹਨ। ਇਸ ਦੇ ਨਾਲ ਹੀ ਆਈਫੋਨ 8 ਪਲੱਸ ਵਿੱਚ ਡੁਅਲ ਰਿਅਰ ਕੈਮਰੇ ਦਾ ਆਪਸ਼ਨ ਵੀ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਪੋਰਟਰੇਟ ਲਾਈਟਨਿੰਗ ਮੋੜ ਹੈ। ਆਈਫੋਨ ਤੇ ਆਈਫੋਨ 8 ਪਲੱਸ ਨੂੰ 64 ਤੇ 256 ਦੋ ਮੈਮਰੀ ਵੈਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਆਈਫੋਨ 6 ਆਈਫੋਨ 6S ਵਾਲੇ ਯੂਜ਼ਰਸ ਜੇਕਰ ਆਪਣੇ ਪੁਰਾਣੇ ਆਈਫੋਨ ਨੂੰ ਬਦਲਣਾ ਚਾਹੁੰਦੇ ਹਨ ਤਾਂ ਆਈਫੋਨ 8 ਇੱਕ ਚੰਗਾ ਵਿਕਲਪ ਹੈ।

ਆਈਫੋਨ ਨੂੰ ਬਾਜ਼ਾਰ ਵਿੱਚ ਸੈਮਸੰਗ ਦੇ ਨਵੇਂ ਫਲੈਗਸ਼ਿਪ ਗਲੈਕਸੀ ਤੋਂ ਕਰੜੀ ਟੱਕਰ ਮਿਲ ਰਹੀ ਹੈ। ਸੈਮਸੰਗ ਗਲੈਕਸੀ ਨੋਟ 8 ਸ਼ਾਨਦਾਰ ਫੋਨ ਹੈ ਤੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਬਿਹਤਰ ਬਣਾਉਣ ਲਈ ਤੁਸੀਂ ਇਸ 'ਤੇ ਭਰੋਸਾ ਕਰ ਸਕਦੇ ਹੋ। ਇਹ ਫੋਨ 6 ਜੀਬੀ ਰੈਮ ਤੇ 64 ਜੀਬੀ ਵੈਰੀਐਂਟ ਵਿੱਚ ਹਾਲੇ ਉਪਲਬਧ ਹੈ। ਸੈਮਸੰਗ ਸਟੋਰ ਤੇ ਅਮੇਜ਼ਨ ਇੰਡੀਆ ਦੋਹਾਂ ਥਾਵਾਂ 'ਤੇ ਇਸ ਦੀ ਕੀਮਤ ਕਰੀਬ 67,900 ਰੁਪਏ ਹੈ।

HDFC ਡੈਬਿਟ ਕਾਰਡ ਤੇ ਕਰੈਡਿਟ ਕਾਰਡ ਨਾਲ ਖਰੀਦਣ 'ਤੇ ਇਸ ਵਿੱਚ ਕਰੀਬ 4 ਹਾਜ਼ਰ ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਦੇ ਨਾਲ ਹੀ ਸੈਮਸੰਗ ਫਰੀ ਵਾਇਰਲੈਸ ਚਾਰਜ਼ਰ ਦੇਣ ਦਾ ਆਪਸ਼ਨ ਵੀ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਸਟਮਰਜ਼ ਇਸ ਲਈ ਬਾਅਦ ਵਿੱਚ ਵੱਖਰੇ ਤੌਰ 'ਤੇ ਵੀ ਕਲੇਮ ਕਰ ਸਕਦੇ ਹਨ। ਇਸ ਫੋਨ ਵਿੱਚ 12ਐਮਪੀ ਦੇ ਡਅਲ ਰਿਅਰ OIS ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ ਸਕਰੀਨ ਦਾ ਰੇਸ਼ਿਓ 18:9 ਹੈ।

ਭਾਵੇਂ ਸੈਮਸੰਗ ਗਲੈਕਸੀ ਨੋਟ 8 ਦੀ ਤਰ੍ਹਾਂ HTC UII ਵਿੱਚ 18:9 ਦੀ ਸਕਰੀਨ ਨਾ ਹੋਵੇ ਪਰ ਇਸ ਨੂੰ ਘੱਟ ਨਹੀਂ ਆਂਕਿਆ ਜਾ ਸਕਦਾ। ਇਹ ਫੋਨ ਆਈਫੋਨ 8 ਪਲੱਸ ਤੇ ਗੈਲੈਕਸੀ ਨੋਟ 8 ਫੋਨਾਂ ਦੀ ਤੁਲਨਾ ਵਿੱਚ ਥੋੜਾ ਸਸਤਾ ਹੈ। ਇਸ ਫੋਨ ਵਿੱਚ 51,900 ਦੇ ਰੇਟ ਵਿੱਚ 5.5 ਇੰਚ ਦੀ ਹਾਈਕੁਆਲਟੀ ਕਵਾਲਟੀ ਡਿਸਪਲੇ ਹੈ। ਇਹ ਫੋਨ 6ਜੀਬੀ ਰੈਮ ਤੇ 128 ਜੀਬੀ ਵਿੱਚ ਉਪਲਬਧ ਹੈ। ਇਹ ਏਜ਼ ਸੈਂਸਰ ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ ਹੈ।

ਸੈਮਸੰਗ ਗੈਲੈਕਸੀ S8 ਤੇ S8 ਪਲੱਸ ਵੀ ਬਿਹਤਰੀਨ ਫੋਨਾਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਕੰਪਨੀ ਦੇ ਕਾਮਯਾਬ ਸਮਾਰਟਫੋਨ ਵਿੱਚੋਂ ਇੱਕ ਹਨ। ਡਿਸਕਾਉਂਟ ਦੇ ਨਾਲ ਗੈਲੈਕਸੀ S8 53,900 ਰੁਪਏ ਤੇ ਗੈਲੈਕਸੀ S8 ਪਲੱਸ 60,900 ਰੁਪਏ ਵਿੱਚ ਉਪਲਬਧ ਹੈ।

ਐਪਲ ਆਈਫੋਨ 7 ਦਾ 32 ਜੀਬੀ ਮਾਡਲ ਫਲਿਪਕਾਰਟ ਤੇ ਅਮੇਜ਼ਨ ਤੇ 39,999 ਦੇ ਰੇਟ ਵਿੱਚ ਉਪਲਬਧ ਹੈ। ਕੰਪਨੀ ਨੇ ਪਿਛਲੇ ਸਾਲ ਇਨ੍ਹਾਂ ਦੋਹਾਂ ਸਮਾਰਟ ਫੋਨਾਂ ਨੂੰ ਲਾਂਚ ਕੀਤਾ ਸੀ। ਡਿਸਕਾਉਂਟ ਦੇ ਨਾਲ ਆਈਫੋਨ 7 ਪਲੱਸ 128 ਜੀਬੀ ਦੇ ਸਟੋਰੇਜ ਦੇ ਨਾਲ 60,999 ਦੀ ਕੀਮਤ ਵਿੱਚ ਉਪਲਬਧ ਹੈ। ਇਸ ਫੋਨ ਵਿੱਚ ਡੁਅਲ ਕੈਮਰਾ ਹੈ ਜੋ ਇਸ ਨੂੰ ਖਾਸ ਬਣਾਉਂਦਾ ਹੈ।