ਨਵੀਂ ਦਿੱਲੀ: ਰਿਲਾਇੰਸ ਜੀਓ ਤੋਂ ਮਿਲਣ ਵਾਲੀ ਕਰੜੀ ਟੱਕਰ ਦੇ ਜਵਾਬ ਵਿੱਚ ਅਨਿਲ ਅੰਬਾਨੀ ਦੀ ਟੈਲੀਕਾਮ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਨਵਾਂ ਟੈਰੀਫ਼ ਪਲਾਨ ਜਾਰੀ ਕੀਤਾ ਹੈ। ਇਸ ਨਵੇਂ ਪਲਾਨ ਦੀ ਕੀਮਤ 349 ਰੁਪਏ ਹੈ ਜੋ 28 ਦਿਨ ਦੀ ਵੈਲੀਡਿਟੀ ਨਾਲ ਹੋਵੇਗਾ। ਇਸ ਪਲਾਨ ਵਿੱਚ ਕਸਟਮਰ ਨੂੰ ਹਰ ਦਿਨ 1 ਜੀਬੀ ਡੇਟਾ ਮਿਲੇਗਾ। ਇਹ ਜਾਣਕਾਰੀ ਕੰਪਨੀ ਨੇ ਟਵੀਟ ਜ਼ਰੀਏ ਦਿੱਤੀ ਹੈ।

ਆਰ.ਕਾਮ ਵੱਲੋਂ ਇਸ ਪਲਾਨ ਦਾ ਨਾਮ ਫਰੀਡਮ ਪੈਕ ਦਿੱਤਾ ਗਿਆ ਹੈ ਜਿਸ ਵਿੱਚ ਕਸਟਮਰ ਅਨਲਿਮਟਿਡ ਕਾਲਿੰਗ ਤੇ 28 ਜੀਬੀ ਡੈਟਾ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਇੱਕ ਹੋਰ ਟੈਰਿਫ ਪਲਾਨ ਕੱਢਿਆ ਹੈ ਜਿਸ ਦੀ ਕੀਮਤ 193 ਰੁਪਏ ਹੈ। ਇਸ ਵਿੱਚ ਕੰਪਨੀ ਯੂਜ਼ਰਸ ਨੂੰ ਹਰ ਦਿਨ 1 ਜੀਬੀ 3 ਜੀ ਡੇਟਾ ਦੇਵੇਗੀ। ਇਸ ਦੇ ਨਾਲ ਹੀ ਕਿਸੇ ਵੀ ਨੈੱਟਵਰਕ 'ਤੇ 30 ਮਿੰਟ ਕਾਲਿੰਗ ਦਾ ਆਫਰ ਦੇਵੇਗੀ। ਇਸ ਪਲਾਨ ਦੀ ਵੈਲੀਡਿਟੀ 28 ਦਿਨ ਲਈ ਹੋਵੇਗੀ।

ਟੈਲੀਕਾਮ ਬਾਜ਼ਾਰ ਦੀ ਗੱਲ ਕਰੀਏ ਤਾਂ ਏਅਰਟੈੱਲ ਆਪਣੇ ਗਾਹਕਾਂ ਨੂੰ 349 ਰੁਪਏ ਵਿੱਚ ਇਹ ਹੀ ਆਫਰ ਦੇ ਰਿਹਾ ਹੈ। ਇਸ ਵਿੱਚ 28ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦਾ ਮਜ਼ਾ ਮਿਲੇਗਾ। ਇਸ ਵਿੱਚ 28 ਦਿਨਾਂ ਤੱਕ ਹਰ ਦਿਨ 1 ਜੀਬੀ ਡੇਟਾ ਮਿਲਦਾ ਰਹੇਗਾ। ਇਸ ਤੋਂ ਇਲਾਵਾ ਰਿਲਾਇੰਸ ਜੀਓ 309 ਰੁਪਏ ਵਿੱਚ ਅਪਣੇ ਹੀ ਗਾਹਕਾਂ ਨੂੰ 56 ਦਿਨਾਂ ਤੱਕ ਹਰ ਦਿਨ 1 ਜੀਬੀ ਡੇਟਾ ਦੇ ਰਿਹਾ ਹੈ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਮਿਲੇਗੀ। ਇਸੇ ਤਰ੍ਹਾਂ ਜੀਓ 309 ਰੁਪਏ ਵਿੱਚ 56 ਜੀਬੀ ਡੇਟਾ ਦੇ ਰਿਹਾ ਹੈ।