ਨਵੀਂ ਦਿੱਲੀ : ਲਾਂਚ ਦੇ ਨਾਲ ਹੀ ਧਮਾਕਾ ਕਰਨ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਅੱਜ ਇੱਕ ਨਵੀਂ ਸਕੀਮ ਦੀ ਘੋਸ਼ਨਾ ਕੀਤੀ ਹੈ। ਇਸ ਤਹਿਤ ਉਹ ਨਵੇਂ ਸਮਾਰਟਫੋਨ 'ਤੇ ਆਪਣੀ ਸਾਰੀ ਸੇਵਾਵਾਂ ਲਗਭਗ 12 ਮਹੀਨੇ ਦੇ ਲਈ ਫਰੀ ਦੇਵੇਗੀ। ਕੰਪਨੀ ਨੇ ਕਿਹਾ ਕਿ ਉਸ ਦੀ ਇਹ ਸਕੀਮ ਇੱਕ ਜਨਵਰੀ 2017 ਤੋਂ ਲਾਗੂ ਹੋਵੇਗੀ। ਇਸ ਤਹਿਤ ਉਹ ਜੀਓ ਇਸਤੇਮਾਲ ਕਰਨ ਵਾਲੇ ਆਈਫੋਨ ਧਾਰਕਾਂ ਨੂੰ 1499 ਰੁਪਏ ਮਹੀਨਾਵਾਰ ਪਲਾਨ ਇੱਕ ਸਾਲ ਦੇ ਲਈ ਪੂਰੀ ਤਰ੍ਹਾਂ ਫਰੀ ਦੇਵੇਗੀ। ਇਸ ਤਰ੍ਹਾਂ ਉਪਭੋਗਤਾ ਨੂੰ ਲਗਭਗ 18,000 ਰੁਪਏ ਦੀ ਬਚਤ ਹੋਵੇਗੀ। ਕੰਪਨੀ ਦੇ ਬਿਆਨ ਮੁਤਾਬਕ, ਇਸ ਪਲਾਨ ਵਿੱਚ ਹਰ ਤਰ੍ਹਾਂ ਦੀ ਲੋਕਲ-ਐਸ.ਟੀ.ਡੀ. ਕਾਲ, 20 ਜੀ.ਬੀ. 4ਜੀ ਡਾਟਾ, ਰਾਤ ਨੂੰ ਅਨਲਿਮਿਟੇਡ 4ਜੀ ਡਾਟਾ, 40 ਜੀ.ਬੀ. ਵਾਈ-ਫਾਈ ਡਾਟਾ ਤੇ ਜੀਓ ਐਪ ਵੀ ਗਾਹਕਾਂ ਨੂੰ ਮੁਫਤ ਮਿਲੇਗੀ। ਫਿਲਹਾਲ ਕੰਪਨੀ ਦੀ ਸਾਰੀਆਂ ਸੇਵਾਵਾਂ ਦਸੰਬਰ 2016 ਤੱਕ ਸਾਰੇ ਗਾਹਕਾਂ ਦੇ ਲੀ ਮੁਫ਼ਤ ਹਨ। ਇਸ ਤਰ੍ਹਾਂ ਜੇਕਰ ਕੋਈ ਗਾਹਕ ਇਸ ਮਹੀਨੇ ਨਵਾਂ ਸਮਾਰਟਫੋਨ ਖਰੀਦਦਾ ਹੈ ਤੇ ਜੀਓ ਦੀਆਂ ਸੇਵਾਵਾਂ ਲੈਂਦਾ ਹੈ ਤਾਂ ਉਸ ਨੂੰ ਅਗਲੇ ਲਗਭਗ 15 ਮਹੀਨੇ ਲਈ ਇਹ ਸੇਵਾਵਾਂ ਮੁਫ਼ਤ ਮਿਲਣਗਿਆਂ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਇਹ ਪੇਸ਼ਕਸ਼ ਨਵੇਂ IPhone 6, IPhone 6s, IPhone 6s ਪਲਸ, IPhone SE, IPhone 7 ਤੇ IPhone 7 ਪਲਸ ਸਾਰਿਆਂ ਲਈ ਹੋਵੇਗੀ।