Jio ਦਾ ਧਮਾਕੇਦਾਰ ਆਫਰ
ਏਬੀਪੀ ਸਾਂਝਾ | 30 Apr 2018 04:26 PM (IST)
ਨਵੀਂ ਦਿੱਲੀ: ਜੀਓ ਨੇ ਇੱਕ ਵਾਰ ਫਿਰ ਬਿਹਤਰੀਨ ਆਫਰ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦੇ ਨਵੇਂ ਐਕਸਚੇਂਜ ਆਫਰ ਤਹਿਤ ਉਨ੍ਹਾਂ ਗਾਹਕਾਂ ਨੂੰ ਫਾਇਦਾ ਦਿੱਤਾ ਹੈ ਜਿਹੜਾ ਵਾਈ-ਫਾਈ ਡੋਂਗਲ ਖਰੀਦਣਾ ਚਾਹੁੰਦੇ ਹਨ। ਆਫਰ ਵਿੱਚ ਕਸਟਮਰ ਆਪਣਾ ਪੁਰਾਣਾ ਵਾਈ-ਫਾਈ ਡੋਂਗਲ ਬਦਲ ਕੇ 999 ਰੁਪਏ ਵਿੱਚ ਨਵਾਂ JioFi 4G ਹੌਟਸਪੌਟ ਡੋਂਗਲ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਜਿਓ ਗਾਹਕਾਂ ਨੂੰ 2200 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ। ਇਹ ਆਫਰ ਆਫਲਾਈਨ ਸਟੋਰਾਂ ਤੋਂ ਖਰੀਦੇ ਗਏ JioFi 4G ਹੌਟਸਪੌਟ 'ਤੇ ਮਿਲੇਗਾ। ਇਸ ਆਫਰ ਦੀ ਮਿਆਦ ਫਿਲਹਾਲ ਨਹੀਂ ਦੱਸੀ ਗਈ ਹੈ। ਕਿਸ ਤਰ੍ਹਾਂ ਮਿਲੇਗਾ ਆਫਰ ਇਸ ਲਈ ਪੁਰਾਣਾ ਵਾਈ-ਫਾਈ ਡੋਂਗਲ ਵਾਪਸ ਕਰਕੇ JioFi 4G ਹੌਟਸਪੋਟ ਡੋਂਗਲ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 999 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। JioFi ਦੇ ਨਾਲ ਜੀਓ ਦੀ ਸਿਮ ਖਰੀਦੋ। ਇਸ 'ਤੇ ਸਭ ਤੋਂ ਪਹਿਲਾਂ 99 ਰੁਪਏ ਦਾ ਭੁਗਤਾਨ ਕਰਕੇ ਪ੍ਰਾਈਮ ਮੈਂਬਰਸ਼ਿਪ ਲੈਣੀ ਹੋਵੇਗੀ। ਇਸ ਸਿਮ 'ਤੇ 198 ਜਾਂ 299 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ। ਸਿਮ ਐਕਟਿਵੇਟ ਹੁੰਦੇ ਹੀ ਗਾਹਕ ਨੂੰ 2200 ਰੁਪਏ ਦਾ ਕੈਸ਼ਬੈਕ ਵਾਉਚਰ ਦੇ ਰੂਪ ਵਿੱਚ ਮਿਲੇਗਾ। ਇਹ ਵਾਉਚਰ 50 ਰੁਪਏ ਦੇ 44 ਵਾਉਚਰ ਦੇ ਰੂਪ ਵਿੱਚ ਮਿਲਣਗੇ। ਇਹ ਵਾਉਚਰ MyJiO ਐਪ ਵਿੱਚ ਮਿਲਣਗੇ। ਇਨ੍ਹਾਂ ਨੂੰ ਜੀਓ ਨੰਬਰ 'ਤੇ ਰਿਚਾਰਜ ਲਈ ਇਸਤੇਮਾਲ ਕੀਤਾ ਜਾ ਸਕੇਗਾ।