ਨਵੀਂ ਦਿੱਲੀ: ਮੋਬਾਈਲ ਐਕਸੈਸਰੀਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੈਲਕਿਨ ਨੇ ਆਈਫ਼ੋਨ 8, ਆਈਫ਼ੋਨ 8 ਪਲੱਸ ਤੇ ਆਈਫ਼ੋਨ X ਲਈ ਵਾਇਰਲੈੱਸ ਤਕਨੀਕ ਵਾਲਾ ‘ਬੂਸਟ ਅੱਪ’ ਚਾਰਜਿੰਗ ਪੈਡ ਲਾਂਚ ਕੀਤਾ ਹੈ ਜਿਸ ਦੀ ਕੀਮਤ 6,999 ਰੁਪਏ ਹੈ। ਇਹ ਅੱਜ ਤੋਂ ਸਾਰੇ ਐਪਲ ਰਿਟੇਲਰਸ ਤੋਂ ਵਿਕਰੀ ਲਈ ਉਪਲੱਬਧ ਹੈ।   ਬੇਲਕਿਨ ਅਧਿਕਾਰੀ ਸਟੀਵ ਮੇਲੋਨੀ ਨੇ ਕਿਹਾ ਕਿ ਆਈਫ਼ੋਨ 8, ਆਈਫ਼ੋਨ 8 ਪਲੱਸ ਤੇ ਆਈਫ਼ੋਨ X ਲਈ ਵਾਇਰਲੈੱਸ ਚਾਰਜਿੰਗ ਪੈਡ ਨਾਲ ਉਹ ਆਪਣੇ ਯੂਜ਼ਰਸ ਲਈ ਚਾਰਜਿੰਗ ਦਾ ਸਭ ਤੋਂ ਵਧੀਆ ਕੇਬਲ-ਫਰੀ ਤੇ ਸੁਵਿਧਾਜਨਕ ਹੱਲ ਦੇ ਰਹੇ ਹਨ ਜੋ ਮੋਬਾਈਲ ਨੂੰ 7.5 ਵਾਟ ਦੇ ਪੱਧਰ ਤਕ ਚਾਰਜ ਕਰਨ ਦੇ ਸਮਰਥ ਹੈ। ਐਪਲ ਕੰਪਨੀ ਨੇ ਆਪਣੇ ਨਵੇਂ ਆਈਫ਼ੋਨ 8, ਆਈਫ਼ੋਨ 8 ਪਲੱਸ ਤੇ ਆਈਫ਼ੋਨ X ਵਿੱਚ ਪਹਿਲੀ ਵਾਰ ਗਲਾਸ ਬਾਡੀ ਦਾ ਇਸਤੇਮਾਲ ਕੀਤਾ ਹੈ ਜੋ ਇਸ ਨੂੰ ਵਾਇਰਲੈੱਸ ਚਾਰਜਿੰਗ ਦੇ ਕੰਪੈਟੀਬਲ ਬਣਾਉਂਦਾ ਹੈ।