ਨਵੀਂ ਦਿੱਲੀ: ਮੋਬਾਈਲ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਭੁਗਤਾਨ (ਪੇਮੈਂਟ) ਬੈਂਕ ਸ਼ੁਰੂ ਕੀਤਾ ਹੈ। ਇਹ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਤੇ ਸਟੇਟ ਬੈਂਕ ਆਫ਼ ਇੰਡੀਆ ਦੀ ਭਾਈਵਾਲੀ ਨਾਲ ਚੱਲ ਰਿਹਾ ਹੈ, ਜਿਸ ਵਿੱਚ ਰਿਲਾਇੰਸ ਦੀ 70 ਫ਼ੀਸਦੀ ਦੀ ਹਿੱਸੇਦਾਰੀ ਹੈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਨੇ ਦਿੱਤੀ।

ਰਿਲਾਇੰਸ ਨੂੰ ਅਗਸਤ, 2015 ‘ਚ ਭੁਗਤਾਨ ਬੈਂਕ ਸ਼ੁਰੂ ਕਰਨ ਦੀ ਸੰਵਿਧਾਨਕ ਮਨਜ਼ੂਰੀ ਮਿਲੀ ਸੀ। ਇਹ ਸੇਵਾ 3 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਪਭੋਗਤਾ ਹੁਣ ਇਸ ਜ਼ਰੀਏ ਲੈਣ ਦੇਣ ਦੀ ਪ੍ਰਕਿਰਿਆ ਕਰ ਸਕਦੇ ਹਨ।

ਜੀਓ ਭੁਗਤਾਨ ਬੈਂਕ ਵਿੱਚ ਸੇਵਿੰਗ ਖਾਤਾ ਖੁਲ੍ਹਵਾ ਕੇ ਇੱਕ ਲੱਖ ਰੁਪਏ ਤਕ ਦੀ ਰਕਮ ਜਮ੍ਹਾਂ ਕਰਾਈ ਜਾ ਸਕਦੀ ਹੈ ਜਿਸ ਵਿੱਚ ਡੈਬਿਟ ਕਾਰਡ ਦੀ ਵੀ ਸਹੂਲਤ ਹੋਵੇਗੀ। ਖਾਤਾ ਜੀਓ ਪੇਮੈਂਟ ਬੈਂਕ ਦੀ ਮੋਬਾਈਲ ਐਪ ਇੰਸਟਾਲ ਕਰ ਕੇ ਖੋਲ੍ਹਿਆ ਜਾ ਸਕਦਾ ਹੈ।