ਚੰਡੀਗੜ੍ਹ: ਚੀਨ ਦੀ ਹੈਂਡਸੈੱਟ ਕੰਪਨੀ ਓਪੋ ਯੂਜ਼ਰ ਨੂੰ ਰਿਲਾਇੰਸ ਜੀਓ ਦਾ ਬੰਪਰ ਤੋਹਫ਼ਾ ਦਿੱਤਾ ਜਾ ਰਿਹਾ ਹੈ। ਓਪੋ ਨੇ ਰਿਲਾਇੰਸ ਜੀਓ ਨਾਲ ਸਾਂਝੀਦਾਰੀ ਕੀਤੀ ਹੈ, ਜਿਸ ਤਹਿਤ ਉਹ ਆਪਣੇ ਸਮਾਰਟਫੋਨਜ਼ 'ਤੇ 100 GB 4G ਐਕਸਟਰਾ ਡੇਟਾ ਦੀ ਸਹੂਲਤ ਦੇ ਰਹੀ ਹੈ। ਖ਼ਾਸ ਗੱਲ  ਇਹ ਹੈ ਕਿ ਆਫ਼ਰ ਓਪੋ ਦੇ ਸਾਰੀਆਂ 4G ਡਿਵਾਈਸਿਜ਼ ਨਾਲ ਉਪਲਬਧ ਹੈ।

ਇਸ ਆਫ਼ਰ ਤਹਿਤ ਯੂਜ਼ਰ ਨੂੰ ਸਿਰਫ਼ 309 ਰੁਪਏ ਦਾ ਰੀਚਾਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਇਸ ਐਕਸਟਰਾ ਡੇਟਾ ਦਾ ਫ਼ਾਇਦਾ ਲੈ ਸਕਦੇ ਹਨ। ਉੱਥੇ ਹੀ ਜੇਕਰ ਓਪੋ ਦੀ ਨਵੀਂ ਡਿਵਾਈਸ ਖ਼ਰੀਦ ਰਹੇ ਹੋ ਤਾਂ ਉਸ ਤੋਂ ਬਾਅਦ ਇਹ ਰੀਚਾਰਜ ਕਰਾਉਣਾ ਲਾਜ਼ਮੀ ਹੈ। ਇਸ ਦੇ ਬਾਅਦ 48 ਘੰਟਿਆਂ ਅੰਦਰ ਯੂਜ਼ਰ ਦੇ ਅਕਾਉਂਟ 'ਚ ਇਸ ਡੇਟਾ ਨੂੰ ਕ੍ਰੈਡਿਟ ਕਰ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਰਿਲਾਇੰਸ ਜੀਓ ਯੂਜ਼ਰ ਨੂੰ ਓਪੋ  F5, F3, F3 ਪਲਸ ਤੇ F1 ਪਲਸ ਦੀ ਖ਼ਰੀਦੀ ਤੋਂ ਬਾਅਦ ਹਰ ਰੀਚਾਰਜ 'ਤੇ 10Gb 4G ਐਕਸਟਰਾ ਡਾਟਾ ਮਿਲੇਗਾ। ਇਹ ਰੀਚਾਰਜ ਦੀ ਗਿਣਤੀ ਕੇਵਲ 10 ਤੱਕ ਹੀ ਸੀਮਤ ਹੈ ਜਿਸ ਮੁਤਾਬਕ ਯੂਜ਼ਰ ਨੂੰ ਕੁੱਲ ਮਿਲਾ ਕੇ 100GB ਡਾਟਾ ਮਿਲੇਗਾ।

ਇਸੇ ਤਰ੍ਹਾਂ ਨਾਲ ਇਹ ਡਾਟਾ, ਯੂਜ਼ਰ ਨੂੰ ਓਪੋ F1s, A33F, A37F, A37Fw, A5, A71 ਸਮਾਰਟਫੋਨਜ਼ ਖ਼ਰੀਦਣ 'ਤੇ ਮਿਲੇਗਾ ਪਰ ਇਸ ਦੇ ਨਾਲ ਰੀਚਾਰਜ ਦੀ ਗਿਣਤੀ ਸਿਰਫ਼ 6 ਹੈ। ਯਾਨੀ ਇਸ ਤਹਿਤ ਯੂਜ਼ਰ ਨੂੰ ਕੇਵਲ 60 GB ਡਾਟਾ ਦੀ ਸਹੂਲਤ ਹੀ ਮਿਲੇਗੀ।