ਨਵੀਂ ਦਿੱਲੀ: ਰਿਲਾਇੰਸ ਜੀਓ ਇੱਕ ਵਾਰ ਫਿਰ ਨੰਬਰ ਵਨ ਟੈਲੀਕਾਮ ਸਰਵਿਸ ਪ੍ਰੋਵਾਈਡਰ ਬਣ ਗਿਆ ਹੈ। ਇਸ ਨੇ 4 ਜੀ ਡਾਊਨਲੋਡ ਸਪੀਡ 21.8 ਐਮਬੀਐਸ ਦੀ ਦਿੱਤੀ ਹੈ। ਟੈਲੀਕਾਮ ਰੈਗੂਲੇਟਰੀ ਟਰਾਈ ਦੇ ਅੰਕੜਿਆਂ ਅਨੁਸਾਰ ਜੀਓ ਨੇ ਅਕਤੂਬਰ ਵਿੱਚ 4 ਜੀ ਡਾਊਨਲੋਡ ਸਪੀਡ 'ਤੇ ਫਿਰ ਬਾਜ਼ੀ ਮਾਰ ਲਈ ਹੈ।


ਇਹ ਲਗਾਤਾਰ 10ਵਾਂ ਮਹੀਨਾ ਹੈ ਜਦੋਂ ਜੀਓ ਡਾਊਨਲੋਡ ਸਪੀਡ ਦੇ ਮੱਦੇਨਜ਼ਰ ਬਾਕੀ ਕੰਪਨੀਆਂ ਨੂੰ ਪਿੱਛੇ ਛੱਡ ਜਾਂਦਾ ਹੈ। ਡਾਉਨਲੋਡ ਦੀ ਸਪੀਡ ਦੇ ਮਾਮਲੇ ਵਿੱਚ, ਵੋਡਾਫੋਨ 9.9 mbps ਨਾਲ ਦੂਜੇ ਨੰਬਰ 'ਤੇ, 9.3 ਐਮ.ਬੀ.ਪੀ.ਪੀ. ਦੀ ਸਪੀਡ ਨਾਲ ਭਾਰਤੀ ਏਅਰਟੈੱਲ ਨੰਬਰ ਤਿੰਨ 'ਤੇ ਹੈ। ਇਸ ਸੂਚੀ ਵਿੱਚ ਆਈਡੀਆ 8.1 mbps ਦੀ ਸਪੀਡ ਦੇ ਨਾਲ ਚੌਥੇ ਸਥਾਨ 'ਤੇ ਹੈ। ਇੱਥੇ ਖਾਸ ਗੱਲ ਇਹ ਹੈ ਕਿ ਰਿਲਾਇੰਸ ਜੀਓ ਤੇ ਵੋਡਾਫੋਨ ਇੰਡੀਆ ਦੀ ਔਸਤ ਡਾਊਨਲੋਡ ਸਪੀਡ ਵਿਚਕਾਰ ਦੁੱਗਣਾ ਫਰਕ ਹੈ।

ਐਵਰੇਜ਼ ਅਪਲੋਡ ਸਪੀਡ ਦੀ ਗੱਲ਼ ਕਰੀਏ ਤਾਂ ਆਈਡੀਆ ਇਸ ਸੂਚੀ 'ਚ ਨੰਬਰ ਵਨ ਹੈ। ਸਪੀਡ 6.5 mbps ਨਾਲ ਆਈਡੀਆ ਨੰਬਰ ਇੱਕ 'ਤੇ ਹੈ। ਵੋਡਾਫੋਨ 5.9 mbps ਦੀ ਅਪਲੋਡ ਸਪੀਡ ਨਾਲ ਦੂਜੇ ਸਥਾਨ 'ਤੇ ਹੈ। ਰਿਲਾਇੰਸ ਜਿਓ 4.3 mbps ਨਾਲ ਤੀਜੇ ਤੇ ਏਅਰਟੈਲ 4.0 mbps ਦੀ ਸਪੀਡ ਦੇ ਨਾਲ ਸਭ ਤੋਂ ਪਿੱਛੇ ਹੈ।