41 ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਮਾਨਸੂਨ ਧਮਾਕਾ ਆਫਰ ਦਾ ਐਲਾਨ ਕੀਤਾ। ਇਸ ਆਫਰ ਤਹਿਤ ਕੋਈ ਵੀ ਗਾਹਕ ਆਪਣੇ ਪੁਰਾਣੇ ਫੀਚਰ ਫ਼ੋਨ ਨੂੰ ਬਦਲਵਾ ਕੇ ਬ੍ਰਾਂਡ ਨਿਊ ਜੀਓ ਫ਼ੋਨ ਖਰੀਦ ਸਕਦਾ ਹੈ। ਇਸ ਦੀ ਕੀਮਤ 1500 ਰੁਪਏ ਰੱਖੀ ਗਈ ਹੈ ਪਰ ਇਸ ਆਫਰ ਵਿੱਚ ਇਹ ਫੋਨ ਮਹਿਜ਼ 501 ਰੁਪਏ ਦੀ ਕੀਮਤ ਕੀਮਤ ਵਿੱਚ ਹਾਸਲ ਕੀਤਾ ਜਾ ਸਕਦਾ ਹੈ।
ਇਸ ਫੋਨ ਨੂੰ ਨਜ਼ਦੀਕੀ ਰਿਲਾਇੰਸ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਹ ਆਫਰ ਭਾਰਤ ਦੀ ਉਸ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ਼ੁਰੂ ਕੀਤਾ ਗਿਆ ਹੈ ਜੋ ਹਾਲੇ ਫੀਚਰ ਫੋਨ ਦੀ ਵਰਤੋਂ ਕਰਦੇ ਹਨ ਤੇ ਇਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਨ। ਅਜਿਹੇ ਉਪਭੋਗਤਾਵਾਂ ਲਈ ਇਹ ਇੱਕ ਸੁਨਿਹਰੀ ਮੌਕਾ ਹੈ ਜੋ ਇੱਕ ਤਿਹਾਈ ਕੀਮਤ ’ਤੇ ਜੀਓ ਦਾ 4G VoLTE ਫੀਚਰ ਫ਼ੋਨ ਖਰੀਦ ਸਕਦੇ ਹਨ।
ਖਾਸ ਗੱਲ ਇਹ ਹੈ ਕਿ ਕੋਈ ਵੀ ਫੀਚਰ ਫ਼ੋਨ ਆਫਰ ਤਹਿਤ ਐਕਸਚੇਂਜ ਕਰਕੇ ਫਾਇਦਾ ਲੈ ਸਕਦਾ ਹੈ। ਇਹ ਫੋਨ 2017 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੀ ਅਸਲ ਕੀਮਤ ਸਿਫਰ ਰੱਖੀ ਗਈ ਸੀ ਪਰ ਗਾਹਕ ਨੂੰ ਇਹ ਫ਼ੋਨ ਖਰੀਦਣ ਲਈ ਹੁਣ ਤਕ ਲਗਪਗ 1500 ਰੁਪਏ ਦੀ ਅਦਾਇਗੀ ਕਰਨੀ ਪੈਂਦੀ ਹੈ, ਜੋ 36 ਮਹੀਨਿਆਂ ਦੇ ਬਾਅਦ 100 ਫ਼ੀਸਦੀ ਰਿਫੰਡੇਬਲ ਹੈ।
ਫਾਇਰਫਾਕਸ ਦੇ KaiOS 'ਤੇ ਆਪਰਟੇ ਕਰਨ ਵਾਲੇ ਇਸ ਫ਼ੋਨ ਦੇ ਯੂਜ਼ਰਸ ਨੂੰ ਹੁਣ ਤਕ ਇਹ ਸ਼ਿਕਾਇਤ ਸੀ ਕਿ ਉਹ ਇਸ ਫ਼ੋਨ ’ਤੇ ਵਾੱਟਸਐਪ, ਫੇਸਬੁੱਕ ਤੇ ਯੂਟਿਊਬ ਦੀ ਵਰਤੋਂ ਨਹੀਂ ਕਰ ਸਕਦੇ। ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਦੀ ਇਹ ਸ਼ਿਕਾਇਤ ਦੂਰ ਕਰ ਦਿੱਤੀ ਹੈ। ਜੀਓ ਫ਼ੋਨ ਹੁਣ ਇਨ੍ਹਾਂ ਤਿੰਨਾਂ ਐਪਸ ਨੂੰ ਸਪੋਰਟ ਕਰੇਗੀ। Facebook, Whatsapp ਤੇ YouTube ਨੇ ਜੀਓਫੋਨ ਲਈ ਖਾਸ ਤੌਰ 'ਤੇ ਇਹ ਐਪਸ ਤਿਆਰ ਕੀਤੀਆਂ ਹਨ। 15 ਅਗਸਤ ਤੋਂ ਇਹ ਤਿੰਨੋਂ ਐਪਸ ਜੀਓ ਫ਼ੋਨ ਨੂੰ ਸਪੋਰਟ ਕਰਨਗੀਆਂ।