ਜੀਓ ਫੋਨ ਵਰਤਣ ਵਾਲਿਆਂ ਲਈ ਧਮਾਕਾ ਆਫਰ
ਏਬੀਪੀ ਸਾਂਝਾ | 26 Jan 2018 10:46 AM (IST)
ਰਿਲਾਇੰਸ ਜੀਓ ਨੇ 49 ਰੁਪਏ ਦੇ ਰੈਂਟਲ ਪਲਾਨ ਦਾ ਐਲਾਨ ਕੀਤਾ ਹੈ। ਇਸ ਸਭ ਤੋਂ ਹੇਠਲੇ ਪਲਾਨ ਵਿੱਚ ਜੀਓਫੋਨ ਸਬਸਕਰਾਈਬਰਜ਼ ਨੂੰ 28 ਦਿਨਾਂ ਲਈ ਅਨਲਿਮਟਿਡ ਵੁਆਇਸ ਤੇ ਡੇਟਾ ਦੀ ਸਹੂਲਤ ਮਿਲੇਗੀ। ਪਲਾਨ ਭਲਕੇ 26 ਜਨਵਰੀ ਤੋਂ ਲਾਗੂ ਹੋਵੇਗਾ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਜੀਓ ਫੋਨ ਵਰਤੋਂਕਾਰਾਂ ਨੂੰ ਹੁਣ 49 ਰੁਪਏ ਵਿੱਚ 28 ਦਿਨਾਂ ਲਈ ਫ੍ਰੀ ਕਾਲਿੰਗ ਦੇ ਨਾਲ ਰੋਜ਼ਾਨਾ ਅਨਲਿਮਟਿਡ ਡੇਟਾ (ਇਕ ਜੀਬੀ ਹਾਈ ਸਪੀਡ ਨਾਲ) ਮਿਲੇਗਾ। ਇਸ ਦੇ ਨਾਲ ਹੀ ਕਿਫ਼ਾਇਤੀ ਡੇਟਾ ਐਡ-ਔਨਜ਼ ਪੈਕ 11, 21, 51 ਤੇ 101 ਰੁਪਏ ਵਿੱਚ ਦਿੱਤੇ ਜਾਣਗੇ। ਇਸ ਤੋਂ ਇਲਾਵਾ ‘ਰਿਪਬਲਿਕ ਡੇਅ ਆਫ਼ਰ’ ਵਜੋਂ 98 ਰੁਪਏ ਵਿੱਚ ਮਿਲਦੇ ਪੈਕ ਦੀ ਮਿਆਦ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਪੈਕ ਵਿੱਚ 14 ਦਿਨ ਮਿਲਦੇ ਸਨ ਪਰ ਹੁਣ 28 ਦਿਨ ਮਿਲਣਗੇ। ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਰੋਜ਼ਾਨਾ ਇਕ ਜੀਬੀ ਤੇ ਡੇਢ ਜੀਬੀ ਡੇਟਾ ਪੈਕ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ 500 ਐਮਬੀ ਵਾਧੂ ਡੇਟਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਭਲਕੇ 26 ਜਨਵਰੀ ਤੋਂ ਲਾਗੂ ਹੋਵੇਗਾ।