ਮੁੰਬਈ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਅੱਜ ਕਿਹਾ ਕਿ ਉਸ ਨੇ ਵਿਦੇਸ਼ੀ ਬੈਂਕਾਂ ਤੋਂ ਇੱਕ ਅਰਬ ਡਾਲਰ (68,12,50,00,000 ਰੁਪਏ) ਦਾ ਟਰਮ ਲੋਨ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਵਰਤੋਂ ਕੰਪਨੀ ਸੈਮਸੰਗ ਤੇ ਐਸ ਟੈਕਨਾਲੋਜੀਜ਼ ਵਰਗੀਆਂ ਕੰਪਨੀਆਂ ਤੋਂ ਆਪਣੀ ਖਰੀਦ ਦੀ ਫਾਇਨੈਂਸਿੰਗ ਕਰੇਗੀ। ਇਸ ਕਰਜ਼ੇ ਨੂੰ ਕੋਰੀਆ ਟਰੇਡ ਇੰਸ਼ੋਰੈਂਸ ਕਾਰਪੋਰੇਸ਼ਨ ਤੋਂ ਬੀਮਾ ਕਵਰ ਦਿੱਤਾ ਜਾਏਗਾ।

ਕੰਪਨੀ ਦੇ ਕਹਿਣਾ ਹੈ ਕਿ ਕਰਜ਼ੇ ਦੀ ਵਿਵਸਥਾ ਆਸਟਰੇਲੀਆ ਐਂਡ ਨਿਊਜ਼ੀਲੈਂਡ ਬੈਂਕਿੰਗ ਗਰੁੱਪ, HSBC ਬੀਐਨ ਪਰਿਬਾ, ਕੌਮਰਜ਼ਬੈਂਕ, ਸਿਟੀਬੈਂਕ, ਆਈਐਨਜੀ ਬੈਂਕ, ਜੇਪੀਮੌਰਗਨ ਚੇਜ ਬੈਂਕ, ਮਿਜੁਹੋ ਬੈਂਕ, ਐਮਯੂਐਫਜੀ ਬੈਂਕ ਤੇ ਬੈਂਕੋਂ ਸੇਂਟਾਂਦਰ ਤੋਂ ਕੀਤੀ ਗੀ ਹੈ। ਬੀਤੇ ਪੰਜ ਸਾਲ ਤੋਂ ਰਿਲਾਇੰਸ ਇੰਡਸਟਰੀਜ਼ ਇਹ ਚੌਥਾ ਟਰਮ ਲੋਨ ਹੈ।

 

ਹਾਲ ਹੀ ਵਿੱਚ ਇੱਕ ਰਿਪੋਰਟ ’ਚ ਸਾਹਮਣੇ ਆਇਆ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਆਪਣੀਆਂ ਨੀਤੀਆਂ ਤੋਂ ਮਾਰਕਿਟ ਸ਼ੇਅਰ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸ ਲਈ ਕੰਪਨੀ ਛੋਟੀ ਮਿਆਦ ਦੇ ਘਾਟੇ ਸਹਿਣ ਲਈ ਵੀ ਤਿਆਰ ਹੈ। ਬੈਂਕ ਆਫ ਅਮਰੀਕਾ ਦੀ ਐਨਾਲਿਸਟ ਮੈਰਿਲ ਲਿੰਚ ਨੇ ਕਿਹਾ ਕਿ ਜੀਓ ਦੇ ਪ੍ਰਤੀ ਯੂਜ਼ਰ ਔਸਤ ਆਮਦਨ ਵਿੱਚ 2019 ਦੀ ਪਹਿਲੀ ਤਿਮਾਹੀ ਵਿੱਚ ਗਿਰਾਵਟ ਆ ਸਕਦੀ ਹੈ ਪਰ ਇਸਦੇ ਬਾਵਜੂਦ ਜੀਓ ਦੇ ਆਉਣ ਵਾਲੇ ਸਸਤੀ ਕੀਮਤ ਵਿੱਚ ਜ਼ਿਆਦਾ ਡੇਟਾ ਦਿੰਦੇ ਹਨ। ਇਹ ਜ਼ਿਆਦਾ ਤੋਂ ਜ਼ਿਆਦਾ ਸਮਾਰਟਫੋਨ ਯੂਜ਼ਰਸ ਨੂੰ ਲੁਭਾਉਣ ਦੀ ਨੀਤੀ ਹੈ।

ਇਕਨਾਮਿਕਸ ਟਾਈਮਜ਼ ਤੋਂ ਅਮਰੀਕਾ ਦੇ ਇੱਕ ਬਰੋਕਰ ਨੇ ਦੱਸਿਆ ਕਿ ਭਾਰਤ ਵਿੱਚ ਹਰ ਮਹੀਨੇ 10 ਮਿਲੀਅਨ ਸਮਾਰਟਫੋਨ ਵੇਚਿਆ ਜਾਂਦਾ ਹੈ ਤੇ ਉਨ੍ਹਾਂ ਵਿੱਚੋਂ 6 ਮਿਲੀਅਨ ਗਾਹਕ ਜੀਓ ਨਾਲ ਜੁੜ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਸਤੀ ਕੀਮਤ ਨਾਲ ਕੰਪਨੀ ਮਾਰਕਿਟ ਸ਼ੇਅਰ ਵੱਲ ਆਪਣੀ ਪਹੁੰਚ ਬਣਾ ਰਹੀ ਹੈ।