ਜੀਓ ਨੇ ਫਿਰ ਕਰਾਈ ਜੀਓ-ਜੀਓ
ਏਬੀਪੀ ਸਾਂਝਾ | 10 Oct 2017 12:44 PM (IST)
ਨਵੀਂ ਦਿੱਲੀ: ਟਰਾਈ ਨੇ ਸਤੰਬਰ ਲਈ 4G ਡਾਊਨਲੋਡ ਤੇ ਅਪਲੋਡ ਸਪੀਡ ਦਾ ਡੇਟਾ ਜਾਰੀ ਕਰ ਦਿੱਤਾ ਹੈ। ਇਸ ਮਹੀਨੇ ਰਿਲਾਇੰਸ ਜੀਓ ਸਪੀਡ 'ਚ ਏਅਰਟੈਲ, ਵੋਡਾਫੋਨ ਤੇ ਆਇਡੀਆ ਤੋਂ ਅੱਗੇ ਰਿਹਾ। ਅਪਲੋਡ ਸਪੀਡ ਦੇ ਮਾਮਲੇ 'ਚ ਆਇਡੀਆ ਸਭ ਤੋਂ ਅੱਗੇ ਰਿਹਾ। ਇਸ ਦੇ ਬਾਵਜੂਦ ਵੋਡਾਫੋਨ, ਰਿਲਾਇੰਸ ਜੀਓ ਤੇ ਏਅਰਟੈਲ ਨੂੰ ਥਾਂ ਮਿਲੀ ਹੈ। ਡੇਟਾ ਵੇਖੀਏ ਤਾਂ 4G ਡਾਊਨਲੋਡ ਸਪੀਡ ਦੇ ਮਾਮਲੇ 'ਚ ਟਰਾਈ ਦੇ ਮਾਈਸਪੀਡ ਐਪ ਮੁਤਾਬਕ ਰਿਲਾਇੰਸ ਜੀਓ ਦੀ ਔਸਤ ਡਾਊਨਲੋਡ ਸਪੀਡ 18.433Mbps ਰਹੀ। ਇਸ ਤੋਂ ਬਾਅਦ 8.999Mbps ਨਾਲ ਵੋਡਾਫੋਨ ਦੂਜੇ ਨੰਬਰ ਤੇ 8.746Mbps ਦੀ ਔਸਤ ਸਪੀਡ ਨਾਲ ਆਈਡੀਆ ਤੀਜੇ ਨੰਬਰ 'ਤੇ ਰਿਹਾ। ਅਖੀਰ 'ਚ ਏਅਰਟੈਲ ਦਾ ਨੰਬਰ ਆਉਂਦਾ ਹੈ ਜਿਸ ਦੀ ਔਸਤ 8.550Mbps ਡਾਊਨਲੋਡ ਸਪੀਡ ਸੀ। ਇਨ੍ਹਾਂ ਸਾਰੀਆਂ ਕੰਪਨੀਆਂ ਦੀ ਔਸਤ ਡਾਊਨਲੋਡ ਸਪੀਡ ਪਿਛਲੇ ਤਿੰਨ ਮਹੀਨਿਆਂ ਦੀ ਔਸਤ ਸਪੀਡ ਤੋਂ ਘੱਟ ਦਰਜ ਕੀਤੀ ਗਈ। 4G ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਆਇਡੀਆ ਨੈੱਟਵਰਕ 'ਤੇ ਸਪੀਡ 6.307Mbps ਸੀ। ਇਸ ਤੋਂ ਬਾਅਦ ਵੋਡਾਫੋਨ ਦੀ ਸਪੀਡ 5.776Mbps ਰਹੀ ਤੇ ਜੀਓ ਦੀ ਸਪੀਡ 4.134Mbps ਸੀ। ਇੱਥੇ ਵੀ ਏਅਰਟੈਲ ਚੌਥੇ ਨੰਬਰ 'ਤੇ ਹੀ ਰਿਹਾ।