ਨਵੀਂ ਦਿੱਲੀ: ਰਿਲਾਇੰਸ ਜੀਓ ਲਗਾਤਾਰ ਦੂਜੀਆਂ ਟਾਲੀਕਾਮ ਕੰਪਨੀਆਂ ’ਤੇ ਆਪਣੇ ਪਲਾਨਜ਼ ਵਿੱਚ ਬਦਲਾਅ ਕਰਨ ਸਬੰਧੀ ਦਬਾਅ ਬਣਾ ਰਿਹਾ ਹੈ ਤੇ ਕੰਪਨੀਆਂ ਜੀਓ ਨੂੰ ਮਾਤ ਦੇਣ ਲਈ ਲਗਾਤਾਰ ਬਦਲਾਅ ਕਰ ਵੀ ਰਹੀਆਂ ਹਨ। ਹਾਲ ਹੀ ਵਿੱਚ ਰਿਲਾਇੰਸ ਜੀਓ ਨੇ ਡਬਲ ਧਮਾਕਾ ਆਫਰ ਪੇਸ਼ ਕੀਤਾ ਜਿਸ ਵਿੱਚ ਗਾਹਕ ਨੂੰ 1.5 GB ਡੇਟਾ ਦਿੱਤਾ ਜਾਂਦਾ ਹੈ। ਬਹੁਟ ਘੱਟ ਲੋਕ ਜਾਣਦੇ ਹਨ ਕਿ ਜੀਓ ਦੇ 100 ਰੁਪਏ ਤੋਂ ਵੀ ਘੱਟ ਦੇ ਪਲਾਨਜ਼ ਹਨ ਜਿਨ੍ਹਾਂ ਵਿੱਚ 19 ਰੁਪਏ, 52 ਤੇ 98 ਰੁਪਏ ਦੇ ਰਿਚਾਰਜ ਸ਼ਾਮਲ ਹਨ। ਇਸ ਸੂਚੀ ਵਿੱਚ ਸਿਰਫ ਜੀਓ ਹੀ ਨਹੀਂ, ਬਲਕਿ ਏਅਰਟੈਲ ਤੇ ਵੋਡਾਫੋਨ ਵੀ ਸ਼ਾਮਲ ਹਨ।

ਰਿਲਾਇੰਸ ਜੀਓ ਦੇ ਪਲਾਨਜ਼


 

ਰਿਲਾਇੰਸ ਜੀਓ ਦੇ ਇਹ ਸਾਰੇ ਪਲਾਨਜ਼ ਪ੍ਰੀਪੇਡ ਪਲਾਨਜ਼ ਹਨ।

19 ਰੁਪਏ ਦਾ ਰਿਚਾਰਜ


 

ਇਸ ਵਿੱਚ ਯੂਜ਼ਰਸ ਨੂੰ 0.15 ਡੇਟਾ ਮਿਲਦਾ ਹੈ ਜਿਸ ਵਿੱਚ ਅਨਲਿਮਟਿਡ ਵਾਇਸ ਕਾਲਾਂ ਨਾਲ 20 SMS ਵੀ ਫਰੀ ਹਨ। ਇਸ ਦੀ ਮਿਆਦ ਇੱਕ ਦਿਨ ਹੈ।

52 ਰੁਪਏ ਦਾ ਰਿਚਾਰਜ


 

ਇਸ ਵਿੱਚ ਯੂਜ਼ਰਸ ਨੂੰ 1.05 GB ਡੇਟਾ ਮਿਲਦਾ ਹੈ ਜਿੱਥੇ 70 SMS ਨਾਲ ਅਨਲਿਮਟਿਡ ਵਾਇਸ ਕਾਲਾਂ ਵੀ ਹਨ। ਇਸ ਦੀ ਮਿਆਦ 7 ਦਿਨ ਹੈ।

98 ਰੁਪਏ ਦਾ ਰਿਚਾਰਜ


 

ਇਸ ਪਲਾਨ ਵਿੱਚ 2 GB ਡੇਟਾ ਦਿੱਤਾ ਜਾਏਗਾ ਜਿਸ ਵਿੱਚ ਅਨਲਿਮਟਿਡ ਵਾਇਸ ਕਾਲ ਨਾਲ 300 SMS ਮਿਲਣਗੇ। ਇਸ ਦੀ ਵੈਲਿਡਿਟੀ 28 ਦਿਨ ਹੈ।


ਏਅਰਟੈਲ ਦੇ ਪਲਾਨਜ਼


 

40 ਰੁਪਏ ਦਾ ਰਿਚਾਰਜ


 

35 ਰੁਪਏ ਦੇ ਟਾਕਟਾਈਮ ਨਾਲ ਅਨਲਿਮਟਿਡ ਵੈਲੇਡਿਟੀ

98 ਰੁਪਏ ਦਾ ਰਿਚਾਰਜ


 

ਏਅਰਟੈਲ ਦੇ ਇਸ ਪੈਕ ਵਿੱਚ 4GB ਡੇਟਾ ਮਿਲਦਾ ਹੈ। ਇਸ ਦੀ ਮਿਆਦ 28 ਦਿਨ ਦੀ ਹੈ।

99 ਰੁਪਏ ਦਾ ਰਿਚਾਰਜ


 

ਇਸ ਪੈਕ ਵਿੱਚ ਗਾਹਕਾਂ ਨੂੰ ਅਨਲਿਮਟਿਡ ਲੋਕਲ, STD ਤੇ ਰੋਮਿੰਗ ਕਾਲਾਂ ਮਿਲਦੀਆਂ ਹਨ। ਪਲਾਨ ਵਿੱਚ 100 SMS ਤੇ 1 GB ਡੇਟਾ ਪ੍ਰਤੀ ਦਿਨ ਦੇ ਇਲਾਵਾ 30 GB ਹੋਰ ਡੇਟਾ ਵੀ ਦਿੱਤਾ ਜਾਂਦਾ ਹੈ। ਪਲਾਨ ਦੀ ਮਿਆਦ 28 ਦਿਨ ਹੈ।



ਵੋਡਾਫੋਨ ਜੇ ਪਲਾਨਜ਼


 

21 ਰੁਪਏ ਦਾ ਰਿਚਾਰਜ


 

ਇਸ ਪੈਕ ਵਿੱਚ ਇੱਕ ਘੰਟੇ ਲਈ 3G/4G ਡੇਟਾ ਮਿਲਦਾ ਹੈ।

29 ਰੁਪਏ ਦਾ ਰਿਚਾਰਜ


 

ਇਸ ਪੈਕ ਵਿੱਚ 20 ਦਿਨਾਂ ਲਈ 150 MB ਡੇਟਾ ਦਿੱਤਾ ਜਾਂਦਾ ਹੈ।

37 ਰੁਪਏ ਦਾ ਰਿਚਾਰਜ


 

ਇਸ ਪਲਾਨ ਵਿੱਚ 5 ਦਿਨਾਂ ਦੀ ਮਿਆਦ ਨਾਲ 375 MB 2G/3G/4G ਡੇਟਾ ਦਿੱਤਾ ਜਾਂਦਾ ਹੈ।

46 ਰੁਪਏ ਦਾ ਰਿਚਾਰਜ


 

ਇਸ ਪੈਕ ਵਿੱਚ 500 MB 4G/3G/2G ਡੇਟਾ ਮਿਲਦਾ ਹੈ। ਇਸ ਦੀ ਮਿਆਦ 28 ਦਿਨ ਹੈ। 500 MB ਵਰਤੇ ਜਾਣ ਬਾਅਦ ਗਾਹਕ ਨੂੰ ਹਰ 10 KB ਲਈ 4 ਪੈਸੇ ਦੇਣੇ ਪੈਣਗੇ। ਇਸ ਪੈਕ ਦੀ ਮਿਆਦ 7 ਦਿਨ ਹੈ।